ਜਲੰਧਰ : ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਮਹਿਲਾ ਗ੍ਰਿਫਤਾਰ

  |   Jalandharnews

ਜਲੰਧਰ,(ਸੋਨੂੰ) : ਜਲੰਧਰ ਦੇ ਮਕਸੂਦਾ ਥਾਣੇ ਦੀ ਪੁਲਸ ਨੇ ਇਕ ਮਹਿਲਾ ਨੂੰ ਕਰੋੜਾਂ ਰੁਪਏ ਦੀ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮਹਿਲਾ ਦੀ ਪਛਾਣ ਵਿਜੇ ਭਦਰਾ ਟੋਲੀ ਗੰਜ ਨੇਤਾ ਜੀ ਨਗਰ ਕਲਕੱਤਾ ਹਾਲ ਵਾਸੀ ਉਤਮ ਨਗਰ ਦਿੱਲੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਥਾਣਾ ਇੰਚਾਰਜ ਰਮਨਦੀਪ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਨੈਸ਼ਨਲ ਹਾਈਵੇ-1 'ਤੇ ਸਥਿਤ ਪਿੰਡ ਲਿੱਦੜਾਂ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੂੰ ਇਕ ਮੁਖਬਰ ਦੀ ਇਤਲਾਹ ਮਿਲੀ ਸੀ ਇਕ ਮਹਿਲਾ ਬੱਸ 'ਚ ਸਵਾਰ ਹੋ ਕੇ ਵੱਡੀ ਮਾਤਰਾ ਸਪਲਾਈ ਕਰਨ ਜਾ ਰਹੀ ਹੈ। ਪੁਲਸ ਨੇ ਹਾਈਵੇ 'ਤੇ ਇਕ ਬੱਸ ਨੂੰ ਰੋਕਿਆ ਜੋ ਕਿ ਜਲੰਧਰ ਤੋਂ ਕਰਤਾਰਪੁਰ ਵੱਲ ਜਾ ਰਹੀ ਸੀ। ਜਿਸ ਨੂੰ ਰੋਕਣ 'ਤੇ ਉਕਤ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ। ਜੋ ਕਿ ਬਿਧੀਪੁਰ ਦੇ ਢਾਬਿਆਂ 'ਤੇ ਸਪਲਾਈ ਲਈ ਲੈ ਕੇ ਜਾ ਰਹੀ ਸੀ। ਪੁਲਸ ਨੇ ਤੁਰੰਤ ਮਹਿਲਾ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/jkhM6wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/mh8KsgAA

📲 Get Jalandhar News on Whatsapp 💬