ਸਾਊਦੀ ਅਰਬ ਚ ਫਸੇ ਦੋ ਪੰਜਾਬੀ, ਵੀਡੀਓ ਜਾਰੀ ਕਰ ਸੁਣਾਈ ਦਰਦ ਭਰੀ ਦਾਸਤਾਨ

  |   Punjabnews

ਅੰਮ੍ਰਿਤਸਰ (ਸੁਮੀਤ ਖੰਨਾ) : ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੀ ਇੱਕ ਹੋਰ ਦਰਦ ਭਰੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ 2 ਨੌਜਵਾਨ ਹਾੜੇ ਪਾ ਰਹੇ ਨੇ ਕੇ ਉਨ੍ਹਾਂ ਨੂੰ ਵਾਪਸ ਆਪਣੀ ਮਿੱਟੀ ਕਿਸੇ ਤਰੀਕੇ ਲਿਆਇਆ ਜਾਵੇ। ਉਨ੍ਹਾਂ ਦੱਸਿਆ ਕਿ ਇਥੇ ਉਨ੍ਹਾਂ ਤੋਂ ਵੱਧ ਕੰਮ ਲਿਆ ਜਾਂਦਾ ਹੈ ਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਤੇ ਬੇਰਹਿਮੀ ਨਾਲ ਕੁੱਟਿਆ ਵੀ ਜਾ ਰਿਹਾ ਹੈ। ਇਨ੍ਹਾਂ ਪੰਜਾਬੀਆਂ 'ਚੋ ਇਕ ਦਾ ਨਾਂਅ ਹਰਪ੍ਰੀਤ ਤੇ ਦੂਜੇ ਦਾ ਗੁਰਵਿੰਦਰ ਸਿੰਘ ਹੈ। ਹਰਪ੍ਰੀਤ ਅੰਮ੍ਰਿਤਸਰ ਦੇ ਪਿੰਡ ਦਾਲਾਮ ਦਾ ਤੇ ਗੁਰਵਿੰਦਰ ਰੋਪੜ ਦਾ ਰਹਿਣ ਵਾਲਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 'ਚ ਆਪਣੇ ਪੁੱਤਰ ਨੂੰ ਸਾਊਦੀ ਅਰਬ ਭੇਜਿਆ ਸੀ ਤਾਂ ਜੋ ਉਹ ਘਰ ਦੀ ਗਰੀਬੀ ਦੂਰ ਕਰ ਸਕੇ ਪਰ ਉਥੇ ਹਰਪ੍ਰੀਤ 'ਤੇ ਹੁੰਦੀ ਤਸ਼ੱਦਦ ਨੇ ਤਾਂ ਪਰਿਵਾਰ 'ਤੇ ਕਹਿਰ ਢਾਹ ਦਿੱਤਾ ਹੈ। ਉਹ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਕਈ ਚਿੱਠੀਆਂ ਪਾ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।...

ਫੋਟੋ - http://v.duta.us/my_x1wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/7KrsyQAA

📲 Get Punjab News on Whatsapp 💬