ਐਫ. ਸੀ. ਆਈ. ਕੋਲ ਗੁਦਾਮਾਂ 'ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਹੜਤਾਲ 'ਤੇ

  |   Punjabnews

ਮਾਛੀਵਾੜਾ ਸਾਹਿਬ,(ਟੱਕਰ): ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ ਹੁੰਦੀ ਜਾ ਰਹੀ ਹੈ ਤੇ ਸਰਕਾਰੀ ਏਜੰਸੀਆਂ ਵਲੋਂ ਖਰੀਦ ਵੀ ਜ਼ੋਰਾਂ 'ਤੇ ਹੈ ਪਰ ਸ਼ੈਲਰ ਮਾਲਕਾਂ ਵਲੋਂ ਐਫ. ਸੀ. ਆਈ ਦੇ ਗੁਦਾਮਾਂ 'ਚ ਝੋਨੇ ਦੀ ਮਿਲਿੰਗ ਤੋਂ ਬਾਅਦ ਚਾਵਲ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਉਹ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ। ਜਿਸ ਕਾਰਨ ਮੰਡੀਆਂ 'ਚ ਫਸਲ ਦੇ ਸਟਾਕ ਲੱਗਣੇ ਸ਼ੁਰੂ ਹੋ ਗਏ ਹਨ, ਜੋ ਕਿ ਆਉਣ ਵਾਲੇ ਸਮੇਂ 'ਚ ਖਰੀਦ ਪ੍ਰਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ 'ਤੇ ਦਬਾਅ ਪਾ ਰਹੀ ਹੈ ਕਿ ਖੁਰਾਕ ਸਪਲਾਈ ਵਿਭਾਗ ਨਾਲ ਐਗਰੀਮੈਂਟ ਕਰ ਸ਼ੈਲਰ ਮਾਲਕ ਮੰਡੀਆਂ 'ਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਕਰਨ ਪਰ ਸਰਕਾਰ ਇਹ ਤਾਂ ਦੱਸੇ ਕਿ ਝੋਨੇ ਦੀ ਮਿਲਿੰਗ ਤੋਂ ਬਾਅਦ ਐਫ. ਸੀ. ਆਈ ਦੇ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਉਨ੍ਹਾਂ ਕੋਲ ਜਗ੍ਹਾ ਦਾ ਪ੍ਰਬੰਧ ਹੈ। ਤਰਸੇਮ ਸੈਣੀ ਨੇ ਦੱਸਿਆ ਕਿ ਪੰਜਾਬ ਵਿਚ ਐਫ.ਸੀ.ਆਈ ਗੁਦਾਮਾਂ ਵਿਚ ਪਿਛਲੇ ਸਾਲ 110 ਲੱਖ ਮੀਟ੍ਰਿਕ ਟਨ ਚਾਵਲ ਸ਼ੈਲਰ ਮਾਲਕਾਂ ਵਲੋਂ ਮਿਲਿੰਗ ਕਰਕੇ ਲਗਾਇਆ ਗਿਆ ਸੀ ਪਰ ਪਿਛਲੇ 6 ਮਹੀਨਿਆਂ 'ਚ ਕੇਵਲ 17 ਲੱਖ ਮੀਟ੍ਰਿਕ ਟਨ ਚਾਵਲ ਹੀ ਗੁਦਾਮਾਂ 'ਚੋਂ ਬਾਹਰਲੇ ਸੂਬਿਆਂ ਨੂੰ ਭੇਜਿਆ ਗਿਆ ਜਦਕਿ ਬਾਕੀ ਕਰੀਬ 93 ਲੱਖ ਮੀਟ੍ਰਿਕ ਟਨ ਚਾਵਲ ਨਾਲ ਅਜੇ ਵੀ ਗੁਦਾਮ ਭਰੇ ਪਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 2019-20 ਨਵੇਂ ਸੀਜ਼ਨ ਦੌਰਾਨ ਫਿਰ ਸ਼ੈਲਰ ਮਾਲਕਾਂ ਵਲੋਂ ਕਰੀਬ 110 ਲੱਖ ਮੀਟ੍ਰਿਕ ਟਨ ਚਾਵਲ ਮਿਲਿੰਗ ਤੋਂ ਬਾਅਦ ਗੁਦਾਮਾਂ ਵਿਚ ਲਗਾਇਆ ਜਾਣਾ ਹੈ ਪਰ ਇਸ ਵਾਰ ਜਗ੍ਹਾ ਸਿਰਫ਼ 17 ਲੱਖ ਮੀਟ੍ਰਿਕ ਟਨ ਦੀ ਹੈ ਅਤੇ 31 ਮਾਰਚ 2020 ਤੱਕ ਇਹ ਸੰਭਵ ਹੀ ਨਹੀਂ ਕਿ ਇਹ ਸਾਰਾ ਚਾਵਲ ਪੰਜਾਬ ਦੇ ਗੁਦਾਮਾਂ ਤੋਂ ਬਾਹਰਲੇ ਸੂਬਿਆਂ ਨੂੰ ਭੇਜਿਆ ਜਾ ਸਕੇ।...

ਫੋਟੋ - http://v.duta.us/Rv1BUwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/LbIVAgAA

📲 Get Punjab News on Whatsapp 💬