ਕਪਿਲ ਸ਼ਰਮਾ ਨੂੰ ਟ੍ਰੇਸ ਕਰਨ 'ਚ ਛੁੱਟ ਰਹੇ ਨੇ ਪੁਲਸ ਦੇ ਪਸੀਨੇ

  |   Jalandharnews

ਜਲੰਧਰ (ਕਮਲੇਸ਼)- ਵਿਦੇਸ਼ ਭੇਜਣ ਦੇ ਨਾਂ 'ਤੇ 7 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਕਪਿਲ ਸ਼ਰਮਾ ਨੂੰ ਟ੍ਰੇਸ ਕਰਨ 'ਚ ਜਲੰਧਰ ਪੁਲਸ ਦੇ ਪਸੀਨੇ ਛੁੱਟ ਰਹੇ ਹਨ। ਜ਼ਿਕਰਯੋਗ ਹੈ ਕਿ ਦੋਸ਼ੀ ਖਿਲਾਫ ਬਾਰਾਂਦਰੀ ਥਾਣੇ 'ਚ 30 ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਲ ਬਾਰਾਂਦਰੀ ਥਾਣੇ 'ਚ ਦਰਜ ਹੋਏ ਕੇਸਾਂ 'ਚ ਚੌਥਾ ਹਿੱਸਾ ਇਸ ਤਰ੍ਹਾਂ ਦਾ ਹੈ, ਜਿਸ 'ਚ ਸਾਰੇ ਕੇਸ ਕਪਿਲ ਸ਼ਰਮਾ ਦੇ ਖਿਲਾਫ ਹਨ ।

ਪੁਸਲ ਨੂੰ ਹੁਣ ਤੱਕ ਕੇਸ 'ਚ ਸਿਰਫ ਇਹ ਹੀ ਸਫਲਤਾ ਮਿਲੀ ਹੈ ਕਿ ਉਹ ਦੋਸ਼ੀ ਦੀ ਮਾਂ ਪਿੰਕੀ ਸ਼ਰਮਾ ਅਤੇ ਡਰਾਈਵਰ ਨੂੰ ਕੇਸ 'ਚ ਨਾਮਜ਼ਦ ਕਰਕੇ ਜੇਲ ਭੇਜ ਚੁੱਕੀ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਦੋਸ਼ੀ ਦੇ ਦਫਤਰ 'ਚ ਕੰਮ ਕਰਨ ਵਾਲੀ ਕੰਸਲਟੈਂਟ ਹਿਨਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੁਸਸ ਨੇ ਅਦਾਲਤ ਤੋਂ ਹਿਨਾ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਉਸ ਦੇ ਕਪਿਲ ਨਾਲ ਜੁੜੇ ਰਾਜ਼ ਪਤਾ ਕਰਨ 'ਚ ਜੁਟੀ ਹੋਈ ਹੈ।

ਫੋਟੋ - http://v.duta.us/MryV5QAA

ਇਥੇ ਪਡ੍ਹੋ ਪੁਰੀ ਖਬਰ - - http://v.duta.us/fCCA5QEA

📲 Get Jalandhar News on Whatsapp 💬