ਕਰਾਚੀ 'ਚ ਮਨਾਇਆ ਗਿਆ ਦੁਸਹਿਰਾ, ਨਹੀਂ ਦਿੱਤੀ ਪੁਤਲੇ ਸਾੜਨ ਦੀ ਇਜਾਜ਼ਤ

  |   Gurdaspurnews

ਗੁਰਦਾਸਪੁਰ/ਕਰਾਚੀ (ਵਿਨੋਦ) : ਦੁਸਹਿਰੇ ਵਾਲੇ ਦਿਨ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ 'ਬਦੀ' 'ਤੇ 'ਨੇਕੀ ਦੀ ਜਿੱਤ' ਦਾ ਤਿਓਹਾਰ ਮਨਾਇਆ ਜਾਂਦਾ ਹੈ। ਦੇਸ਼ ਦੀਆਂ ਕਈ ਥਾਵਾਂ ਅਜਿਹੀਆਂ ਵੀ ਹਨ, ਜਿੱਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ, ਸਗੋਂ ਉੱਥੇ ਰਾਵਣ ਦੇ ਪੁਤਲੇ ਨੂੰ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਕ ਮੰਦਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਪਰ ਕਰਾਚੀ ਪ੍ਰਸ਼ਾਸਨ ਨੇ ਬੀਤੇ ਸਾਲਾਂ ਵਾਂਗ ਇਸ ਸਾਲ ਵੀ ਖੁੱਲ੍ਹੇ ਮੈਦਾਨ 'ਚ ਲਾਏ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਨ ਦੀ ਇਜਾਜ਼ਤ ਨਹੀਂ ਦਿੱਤੀ।

ਕਰਾਚੀ ਜ਼ਿਲਾ ਪ੍ਰਸ਼ਾਸਨ ਨੇ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਸਾਲ ਖੁੱਲ੍ਹੇ ਮੈਦਾਨ 'ਚ ਪੁਤਲੇ ਸਾੜਨ ਅਤੇ ਲੋਕਾਂ ਨੂੰ ਇਕੱਠਾ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਹ ਤਿਉਹਾਰ ਕਿਸੇ ਮੰਦਰ 'ਚ ਮਨਾਇਆ ਜਾਵੇ ਪਰ ਪ੍ਰਬੰਧਕਾਂ ਨੇ ਇਕ ਮੰਦਰ ਦੇ ਨਾਲ ਲੱਗਦੇ ਮੈਦਾਨ 'ਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਤਿਆਰ ਕਰ ਕੇ ਖੜ੍ਹੇ ਕਰ ਦਿੱਤੇ। ਪ੍ਰਸ਼ਾਸਨ ਵਲੋਂ ਰੋਕ ਲਾਏ ਜਾਣ ਕਾਰਣ ਪੁਤਲਿਆਂ ਨੂੰ ਸਾੜਨ ਦਾ ਕੰਮ ਟਾਲ ਦਿੱਤਾ ਗਿਆ ਜਦਕਿ ਮੰਦਰ ਕੰਪਲੈਕਸ 'ਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਔਰਤਾਂ ਨੇ ਇਸ ਮੌਕੇ 'ਤੇ ਪੂਜਾ ਅਰਚਨਾ ਵੀ ਕੀਤੀ।

ਫੋਟੋ - http://v.duta.us/CPDHQgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/E3rUPQAA

📲 Get Gurdaspur News on Whatsapp 💬