ਕੇ. ਜ਼ੈੱਡ. ਐੱਫ. ਦਾ ਅੱਤਵਾਦੀ ਸਾਜਨ 11 ਤੱਕ ਪੁਲਸ ਰਿਮਾਂਡ 'ਤੇ
ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਸਾਜਨਪ੍ਰੀਤ ਸਿੰਘ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਫਿਰ ਤੋਂ ਅਦਾਲਤ 'ਚ ਪੇਸ਼ ਕਰ ਕੇ 11 ਅਕਤੂਬਰ ਤੱਕ ਰਿਮਾਂਡ 'ਤੇ ਲਿਆ ਗਿਆ ਹੈ। ਐੱਸ. ਐੱਸ. ਓ. ਸੀ. ਸਾਜਨਪ੍ਰੀਤ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਖੁਫੀਆ ਵਿਭਾਗ ਨੂੰ ਖੁਲਾਸਾ ਹੋਇਆ ਸੀ ਕਿ ਸਾਜਨਪ੍ਰੀਤ ਨੇ 2 ਅਕਤੂਬਰ ਨੂੰ ਗ੍ਰਿਫਤਾਰ 4 ਅੱਤਵਾਦੀਆਂ 'ਚ ਸ਼ਾਮਲ ਅਰਸ਼ਦੀਪ ਸਿੰਘ ਉਰਫ ਆਕਾਸ਼ ਰੰਧਾਵਾ ਨਾਲ ਮਿਲ ਕੇ ਤਰਨਤਾਰਨ ਦੇ ਬੰਦ ਪਏ ਸ਼ੈਲਰ 'ਚ ਪਾਕਿਸਤਾਨ ਦੇ ਡਰੋਨ ਨੂੰ ਸਾੜਿਆ ਸੀ। ਇਸ ਤੋਂ ਬਾਅਦ ਉਸ ਦੇ ਕੁਝ ਅਵਸ਼ੇਸ਼ਾਂ ਨੂੰ ਝਬਾਲ ਨਹਿਰ 'ਚ ਸੁੱਟ ਦਿੱਤਾ ਸੀ। ਐੱਸ. ਐੱਸ. ਓ. ਸੀ. ਵੱਲੋਂ ਹੁਣ ਤੱਕ 9 ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹਨ। ਸਾਰੇ ਅੱਤਵਾਦੀ ਪੁਲਸ ਰਿਮਾਂਡ 'ਤੇ ਹਨ।...
ਫੋਟੋ - http://v.duta.us/d4tybgAA
ਇਥੇ ਪਡ੍ਹੋ ਪੁਰੀ ਖਬਰ - - http://v.duta.us/_kuRjQAA