ਜਲੰਧਰ 'ਚ ਦੇਖਣ ਨੂੰ ਮਿਲਿਆ ਜੀਪ 'ਚ ਬੈਠਾ ਰਾਵਣ, ਦੇਖੋ ਤਸਵੀਰਾਂ

  |   Punjabnews

ਜਲੰਧਰ (ਸੋਨੂੰ)- ਦੇਸ਼ ਭਰ 'ਚ ਕਈ ਥਾਵਾਂ 'ਤੇ ਛੋਟੇ ਅਤੇ ਵੱਡੇ ਸਾਈਜ਼ ਦੇ ਰਾਵਣ ਦੇ ਪੁਤਲੇ ਦੁਸਹਿਰੇ ਵਾਲੇ ਦਿਨ ਦੇਖਣ ਨੂੰ ਮਿਲਦੇ ਹਨ, ਉਥੇ ਹੀ ਅੱਜ ਜਲੰਧਰ 'ਚ ਇਕ ਅਜਿਹਾ ਰਾਵਣ ਦਾ ਪੁਤਲਾ ਦੇਖਣ ਨੂੰ ਮਿਲਿਆ, ਜੋ ਕਿ ਸਾਰਿਆਂ ਦਾ ਖਿੱਚ ਦਾ ਕੇਂਦਰ ਬਣ ਗਿਆ। ਜਲੰਧਰ ਦੇ ਭਾਰਗੋਂ ਕੈਂਪ 'ਚ ਬਣਿਆ ਇਹ ਰਾਵਣ ਜੀਪ 'ਚ ਬਿਠਾਇਆ ਗਿਆ ਸੀ।

ਇਸ ਰਾਵਣ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਲੋਕ ਇਸ ਰਾਵਣ ਦੇ ਪੁਤਲੇ ਨਾਲ ਤਸਵੀਰਾਂ ਖਿੱਚਵਾਉਂਦੇ ਦਿਸੇ। ਦੱਸ ਦੇਈਏ ਕਿ ਜੀਪ 'ਚ ਬੈਠਾ ਇਹ ਰਾਵਣ ਕਿਸੇ ਕਾਰੀਗਰ ਵੱਲੋਂ ਨਹੀਂ ਸਗੋਂ ਇਕ ਛੋਟੇ ਬੱਚੇ ਵੱਲੋਂ ਤਿਆਰ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਭਾਰਗਵ ਕੈਂਟ ਦੇ ਰਹਿਣ ਵਾਲੇ 14 ਸਾਲਾ ਨੀਸ਼ੂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜੀਪ ਵਾਲੇ ਰਾਵਣ ਨੂੰ ਤਿਆਰ ਕੀਤਾ ਹੈ। ਇਸ ਨੂੰ ਬਣਾਉਣ 'ਚ 15 ਦਿਨ ਦਾ ਸਮਾਂ ਲੱਗਿਆ। ਨੀਸ਼ੂ ਨੂੰ ਇਹ ਆਈਡੀਆ ਯੂ-ਟਿਊਬ ਤੋਂ ਮਿਲਿਆ ਅਤੇ ਇਸ ਨੂੰ ਬਣਾਉਣ 'ਚ ਸਾਢੇ ਚਾਰ ਹਜਾਰ ਰੁਪਏ ਖਰਚ ਆਇਆ ਹੈ।...

ਫੋਟੋ - http://v.duta.us/iF649AAA

ਇਥੇ ਪਡ੍ਹੋ ਪੁਰੀ ਖਬਰ - - http://v.duta.us/egvzgwAA

📲 Get Punjab News on Whatsapp 💬