ਜੌੜਾ ਫਾਟਕ 'ਤੇ ਨਹੀਂ ਸਾੜਿਆ ਰਾਵਣ, ਰਾਤ 2 ਵਜੇ ਪੁਲਸ ਨੇ ਲਾ ਦਿੱਤਾ ਸੀ ਪਹਿਰਾ

  |   Amritsarnews

ਅੰਮ੍ਰਿਤਸਰ (ਜ. ਬ.) : ਜੌੜਾ ਫਾਟਕ ਰੇਲ ਹਾਦਸੇ 2018 ਤੋਂ ਬਾਅਦ ਇਸ ਵਾਰ ਦੁਸਹਿਰੇ ਦਾ ਰਾਵਣ ਇਲਾਕੇ ਵਿਚ ਨਹੀਂ ਸਾੜਿਆ ਗਿਆ। ਲੋਕਾਂ 'ਚ ਦੁਸਹਿਰੇ ਦੇ ਨਾਂ ਦੀ ਦਹਿਸ਼ਤ ਸੀ ਪਰ ਉਹ ਰੌਣਕ ਨਹੀਂ ਸੀ, ਜੋ ਅਕਸਰ ਹੁੰਦੀ ਸੀ। ਇਲਾਕੇ ਵਿਚ ਇਸ ਵਾਰ ਨਾ ਜਲੇਬੀਆਂ ਦੀਆਂ ਰੇਹੜੀਆਂ ਲੱਗੀਆਂ ਅਤੇ ਨਾ ਹੀ ਸਮੌਸੇ-ਪਕੌੜਿਆਂ ਦੀਆਂ ਦੁਕਾਨਾਂ। ਇਕ ਸਾਲ ਬਾਅਦ ਵੀ ਰਾਵਣ ਦਾ ਉਹ ਸੀਨ ਅੱਖੀਂ ਦੇਖਣ ਵਾਲਿਆਂ ਦੀਆਂ ਅੱਖਾਂ ਅੱਗੇ ਆਉਂਦਾ ਰਿਹਾ। ਲੋਕ ਅੱਜ ਵੀ ਉਸ ਸਮੇਂ ਵਿਛੀਆਂ ਲਾਸ਼ਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਰਹੇ ਹਨ।

ਉੇਥੇ ਹੀ 19 ਅਕਤੂਬਰ 2018 ਦੇ ਦਿਨ ਦੁਸਹਿਰੇ ਦੀਆਂ ਦਰਦਨਾਕ ਯਾਦਾਂ 'ਚ ਜੌੜਾ ਫਾਟਕ ਰੇਲ ਕਰਾਸਿੰਗ 'ਤੇ ਅੱਧੀ ਰਾਤ ਤੋਂ ਹੀ ਪੁਲਸ ਨੇ ਪਹਿਰਾ ਲਾ ਦਿੱਤਾ। ਰੇਲ ਪਟੜੀ ਦੇ 100 ਮੀਟਰ ਦੂਰ ਹੀ ਭੀੜ ਨੂੰ ਰੋਕ ਦਿੱਤਾ ਗਿਆ। ਭਾਰੀ ਸਕਿਓਰਿਟੀ ਵਿਚਾਲੇ ਟਰੇਨਾਂ ਲੰਘਦੀਆਂ ਰਹੀਆਂ। ਜੌੜਾ ਫਾਟਕ ਰੇਲਵੇ ਕਰਾਸਿੰਗ ਇਸ ਦੌਰਾਨ ਰਾਹਗੀਰਾਂ ਲਈ ਬੰਦ ਕਰ ਦਿੱਤੀ ਗਈ। ਅਜਿਹੇ 'ਚ ਜੌੜਾ ਫਾਟਕ ਅੱਜ ਸੁਰੱਖਿਆ ਦੇ ਮੱਦੇਨਜ਼ਰ ਅੱਧੀ ਰਾਤ ਤੋਂ ਦੁਪਹਿਰ ਬਾਅਦ ਤੱਕ ਬੰਦ ਹੀ ਰਿਹਾ। ਪੁਲਸ ਰੇਲ ਕਰਾਸਿੰਗ ਦੇ ਦੋਵੇਂ ਪਾਸੇ ਛਾਉਣੀ ਬਣਾ ਕੇ ਜੁਟੀ ਹੋਣ ਕਾਰਣ ਰੇਲ ਰੋਕਣ ਵਰਗੀ ਕੋਈ ਘਟਨਾ ਸਾਹਮਣੇ ਆਉਣ ਹੀ ਨਹੀਂ ਦਿੱਤੀ ਗਈ।...

ਫੋਟੋ - http://v.duta.us/eGQPkAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/UeB3FwAA

📲 Get Amritsar News on Whatsapp 💬