ਝੋਨੇ ਦੀ ਖ਼ਰੀਦ 'ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਮਿੱਤਰਾ
ਪਟਿਆਲਾ (ਬਲਜਿੰਦਰ)-ਪੰਜਾਬ ਵਿਚ ਰਾਈਸ ਮਿੱਲਰਜ਼ ਵੱਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਡਾਇਰੈਕਟਰ ਫੂਡ ਅਨੰਦਿੱਤਾ ਮਿੱਤਰਾ ਅੱਜ ਪਟਿਆਲਾ ਪਹੁੰਚੇ। ਉਨ੍ਹਾਂ ਪਹਿਲਾਂ ਲਿਫਟਿੰਗ ਦਾ ਕੰਮ ਸ਼ੁਰੂ ਕਰਵਾਇਆ। ਫਿਰ ਵਿਸ਼ੇਸ਼ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਐੱਫ. ਸੀ. ਆਈ. ਵੱਲੋਂ ਚੌਲ ਸਟੋਰ ਕਰਨ ਲਈ ਲਈ ਥਾਂ ਬਣਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ, ਉਹ ਥਾਂ ਬਣਾ ਕੇ ਦੇਣ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਜਦੋਂ ਪੰਜਾਬ ਸਰਕਾਰ ਐਗਰੀਮੈਂਟ ਕਰਵਾ ਰਹੀ ਹੈ ਤਾਂ ਫਿਰ ਥਾਂ ਵੀ ਉਹੀ ਬਣਾ ਕੇ ਦੇਵੇਗੀ। ਇਸ ਵਿਚ ਵਿਰੋਧ ਕਰਨ ਵਾਲੀ ਗੱਲ ਸਮਝ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਖਰੀਦਣ, ਉਸ ਨੂੰ ਸਟੋਰ ਕਰਨ ਅਤੇ ਮਿਲਿੰਗ ਦਾ ਪੂਰਾ ਪ੍ਰਬੰਧ ਕਰੇਗੀ। ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਵੱਲੋਂ ਥਾਂ ਸਬੰਧੀ ਗੱਲ ਕੀਤੀ ਜਾ ਰਹੀ ਹੈ। ਥਾਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਸਰਕਾਰ ਨੇ ਇਸ ਦੀ ਪੂਰੀ ਯੋਜਨਾ ਬਣਾਈ ਹੋਈ ਹੈ। ਇਸ ਲਈ ਜਿਹੜਾ ਮਿੱਲਰ ਪੰਜਾਬ ਸਰਕਾਰ ਨਾਲ ਮਿਲ ਕੇ ਚੱਲੇਗਾ, ਉਸ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਤੱਕ ਜਿਹੜੇ ਮਿੱਲਰਜ਼ ਦੀ ਅਲਾਟਮੈਂਟ ਹੋ ਜਾਵੇਗੀ, ਉਸ ਤੋਂ ਬਾਅਦ ਕਿਸੇ ਨੂੰ ਹੋਰ ਨੂੰ ਕੋਈ ਅਲਾਟਮੈਂਟ ਨਹੀਂ ਕੀਤੀ ਜਾਵੇਗੀ।...
ਫੋਟੋ - http://v.duta.us/seqgugAA
ਇਥੇ ਪਡ੍ਹੋ ਪੁਰੀ ਖਬਰ - - http://v.duta.us/eD6ZZQAA