ਦੁਰਗਾ ਮੰਦਿਰ 'ਚ ਪਾਏ ਗਏ ਰਾਮ ਚਰਿੱਤਮਾਨਸ ਪਾਠ ਦੇ ਭੋਗ

  |   Jalandharnews

ਜਲੰਧਰ (ਸੋਨੂੰ)- ਜਲੰਧਰ ਦੇ ਗੁਰੂਨਾਨਕਪੁਰਾ 'ਚ ਸਥਿਤ ਦੁਰਗਾ ਮੰਦਿਰ 'ਚ ਨਰਾਤਿਆਂ 'ਚ ਰੱਖੇ ਗਏ ਰਾਮ ਚਰਿੱਤਮਾਨਸ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਮੁੱਖ ਮਹਿਮਾਨ ਵਜੋ ਪਹੁੰਚੇ। ਪਾਠ ਸਮਾਗਮ ਦੌਰਾਨ ਰਾਮ ਨੌਮੀ ਉਤਸਵ ਕਮੇਟੀ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਮੰਦਿਰ ਦੇ ਪ੍ਰਧਾਨ ਮੁਕੇਸ਼ ਵਾਲੀਆ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਰਾਮ ਚਰਿੱਤਮਾਨਸ ਦਾ ਪਾਠ ਰੱਖਿਆ ਗਿਆ ਸੀ, ਜਿਸ ਦੇ ਅੱਜ ਭੋਗ ਪਾਏ ਗਏ ਹਨ। ਇਸ ਮੌਕੇ ਡਾ. ਵਾਲੀਆ ਵੱਲੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਰਾਮ ਨੌਮੀ ਦੇ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਫੋਟੋ - http://v.duta.us/hsfQIQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/11Z5tgAA

📲 Get Jalandhar News on Whatsapp 💬