ਨਿਊਡਲਜ਼ ਬਰਗਰ ਖਾਣ ਵਾਲੇ ਹੋ ਜਾਣ ਸਾਵਧਾਨ, ਵੀਡੀਓ ਦੇਖ ਆਉਣਗੀਆਂ ਕਚੀਚਾਂ

  |   Jalandharnews

ਜਲੰਧਰ- ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੈ। ਗੰਦਗੀ ਦੇ ਢੇਰ 'ਚ ਤਿਆਰ ਕੀਤੇ ਗਏ ਨਿਊਡਲਜ਼ ਵਾਲੇ ਬਰਗਰ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸਣਯੋਗ ਹੈ ਕਿ ਇਹ ਵੀਡੀਓ ਜਲੰਧਰ ਸ਼ਹਿਰ ਦੀ 120 ਫੁੱਟ ਰੋਡ 'ਤੇ ਸਥਿਤ ਹਰੀ ਬਰਗਰ ਵਾਲੇ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੰਦਗੀ ਦੇ ਢੇਰ 'ਚ ਬਰਗਰ ਲਈ ਨਿਊਡਲ ਤਿਆਰ ਕੀਤੇ ਜਾ ਰਹੇ ਹਨ।

ਵੀਡੀਓ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਕਿਸੇ ਨਾਲੀ ਦੇ ਆਸ-ਪਾਸ ਨਿਊਡਲ ਬਣਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ।

ਫੋਟੋ - http://v.duta.us/2tTQ1gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/bfXecwAA

📲 Get Jalandhar News on Whatsapp 💬