ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

  |   Punjabnews

ਸ਼ੇਰਪੁਰ,(ਅਨੀਸ਼) : ਕਸਬਾ ਸ਼ੇਰਪੁਰ 'ਚ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਉਰਫ ਸੰਜੇ ਪੁੱਤਰ ਸਵ. ਜਨਕ ਰਾਜ ਵਾਸੀ ਗੋਬਿੰਦਪੁਰਾ ਰੋਡ ਸੇਰਪੁਰ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਥਾਣਾ ਸ਼ੇਰਪੁਰ 'ਚ ਮ੍ਰਿਤਕ ਦੀ ਮਾਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਦੱਸਿਆ ਕਿ ਸੰਜੀਵ ਕੁਮਾਰ ਕੱਲ ਘਰੋਂ ਚਲਾ ਗਿਆ ਸੀ ਤੇ ਸ਼ਾਮ ਨੂੰ ਜਦ ਉਹ ਵਾਪਸ ਨਾ ਆਇਆ ਤਾਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਨਾ ਮਿਲਿਆ । ਅੱਜ ਸਾਨੂੰ ਸਵੇਰੇ ਪਤਾ ਚੱਲਿਆ ਕਿ ਉਸ ਨੇ ਨਾਲ ਲੱਗਦੇ ਖਾਲੀ ਪਲਾਟਾਂ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਪੁਲਸ ਪ੍ਰਸ਼ਾਸਨ ਵੱਲੋਂ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਲਾਸ਼ ਮ੍ਰਿਤਕ ਹਵਾਲੇ ਕਰ ਦਿੱਤੀ ਗਈ ਹੈ।

ਫੋਟੋ - http://v.duta.us/6-AmgAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/yt7dHwAA

📲 Get Punjab News on Whatsapp 💬