ਪੁਲਸ ਮੁਲਾਜ਼ਮ ਦੀ ਸ਼ੱਕੀ ਹਾਲਤ 'ਚ ਮੌਤ

  |   Bhatinda-Mansanews

ਬਠਿੰਡਾ,(ਵਰਮਾ)- ਪੁਲਸ ਲਾਈਨ 'ਚ ਐਤਵਾਰ ਦੇਰ ਰਾਤ ਇਕ ਕਰਮਚਾਰੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ। ਕਰਮਚਾਰੀ ਦੀ ਲਾਸ਼ ਸੋਮਵਾਰ ਸਵੇਰੇ ਪੁਲਸ ਲਾਈਨ ਦੇ ਅੰਦਰੋਂ ਬਰਾਮਦ ਹੋਈ। ਕਚਹਿਰੀ ਚੌਕੀ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਖਸ਼ੀਸ਼ ਰਾਮ (50) ਪੁੱਤਰ ਭਾਗ ਰਾਮ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ, ਜੋ ਕਿ ਪੁਲਸ ਲਾਈਨ 'ਚ ਪ੍ਰਾਈਵੇਟ ਤੌਰ 'ਤੇ ਚੌਥੇ ਦਰਜੇ ਦਾ ਕੰਮ ਕਰਦਾ ਸੀ। ਕਰਮਚਾਰੀ ਦੀ ਮੌਤ ਕਿਵੇਂ ਅਤੇ ਕਦੋਂ ਹੋਈ ਇਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਵੱਡੇ ਭਰਾ ਸਵਰਣ ਚੰਦ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਫੋਟੋ - http://v.duta.us/EOqBPgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/grhVaAAA

📲 Get Bhatinda-Mansa News on Whatsapp 💬