ਪੁਲਸ ਹਿਰਾਸਤ 'ਚੋਂ ਫਰਾਰ ਦੋਸ਼ੀ ਕਾਬੂ
ਤਪਾ ਮੰਡੀ (ਸ਼ਾਮ, ਗਰਗ) : ਪੁਲਸ ਹਿਰਾਸਤ 'ਚੋਂ ਫਰਾਰ ਦੋਸ਼ੀ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਡੀ. ਐੱਸ. ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਛਿੰਦਾ ਵਾਸੀ ਭਗਤਪੁਰਾ ਦਾ ਮੋਟਰਸਾਈਕਲ ਗੁਰਦੁਆਰਾ ਦਾਤਣਸਰ ਸਾਹਿਬ ਪਾਤਸ਼ਾਹੀ ਨੌਵੀਂ 'ਚੋਂ ਚੋਰੀ ਹੋ ਗਿਆ ਸੀ, ਜਿਸ ਸਬੰਧੀ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ ਕਰ ਕੇ ਯਾਦਵਿੰਦਰ ਸਿੰਘ ਉਰਫ ਕਾਲਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮੋੜ ਨਾਭਾ, ਜੰਟਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਠੂਰ ਅਤੇ ਨੀਲ ਕਮਲ ਉਰਫ ਨੀਲੀ ਪੁੱਤਰ ਬਹਾਦੁਰ ਸਿੰਘ ਦੇ ਕਬਜ਼ੇ 'ਚੋਂ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕਰਵਾਇਆ ਗਿਆ। ਦੋਸ਼ੀਆਂ ਨੂੰ ਮਿਤੀ 31 ਅਗਸਤ, 2019 ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੋਸ਼ੀ ਜੰਟਾ ਸਿੰਘ ਵਾਸੀ ਹਠੂਰ ਮਿਤੀ 2-9-19 ਪੁਲਸ ਹਿਰਾਸਤ 'ਚੋਂ ਭੱਜ ਗਿਆ ਸੀ, ਜਿਸ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼ਹਿਣਾ ਪੁਲਸ ਨੇ 7 ਅਕਤੂਬਰ ਨੂੰ ਭਗੌੜੇ ਦੋਸ਼ੀ ਜੰਟਾ ਸਿੰਘ ਨੂੰ ਹਠੂਰ ਤੋਂ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ।
ਫੋਟੋ - http://v.duta.us/LyTjngAA
ਇਥੇ ਪਡ੍ਹੋ ਪੁਰੀ ਖਬਰ - - http://v.duta.us/N3bdZAAA