ਮਜੀਠੀਆ ਖੁਦ ਦਾਖਾ 'ਚ ਐੱਸ. ਐੱਚ. ਓ. ਲੱਗ ਕੇ ਦੇਖ ਲੈਣ : ਬਿੱਟੂ
ਲੁਧਿਆਣਾ (ਹਿਤੇਸ਼) : ਮੁੱਲਾਂਪੁਰ ਦਾਖਾ 'ਚ ਉਪ ਚੋਣ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਇਕ ਪੁਲਸ ਇੰਸਪੈਕਟਰ ਦੀ ਪੋਸਟਿੰਗ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੁੱਕੇ ਜਾ ਰਹੇ ਇਤਰਾਜ਼ ਨੂੰ ਲੈ ਕੇ ਐੱਮ. ਪੀ. ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਐੱਸ. ਐੱਚ. ਓ. ਹੈ, ਜੋ ਅਕਾਲੀ ਦਲ ਦੀ ਸਰਕਾਰ ਦੌਰਾਨ ਮਨਪ੍ਰੀਤ ਇਆਲੀ ਦਾ ਸਭ ਤੋਂ ਕਰੀਬੀ ਰਿਹਾ ਹੈ ਅਤੇ ਹੁਣ ਉਸ ਨੂੰ ਕਾਂਗਰਸ ਦਾ ਖਾਸ ਦੱਸਿਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ, ਜਿਸ ਤੋਂ ਬੌਖਲਾ ਕੇ ਉਹ ਬਿਨਾਂ ਵਜ੍ਹਾ ਦੇ ਮੁੱਦੇ ਚੁੱਕ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਮਜੀਠੀਆ ਨੂੰ ਚੈਲੰਜ ਕੀਤਾ ਕਿ ਉਹ ਖੁਦ ਦਾਖਾ 'ਚ ਐੱਸ. ਐੱਚ. ਓ. ਲੱਗ ਜਾਣ। ਫਿਰ ਨਤੀਜੇ ਦੇਖ ਲੈਣ।...
ਫੋਟੋ - http://v.duta.us/p_akPwAA
ਇਥੇ ਪਡ੍ਹੋ ਪੁਰੀ ਖਬਰ - - http://v.duta.us/jgs8egAA