ਲਗਾਤਾਰ ਹਵਾ 'ਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ

  |   Patialanews

ਪਟਿਆਲਾ-ਸੂਬੇ 'ਚ ਹਰ ਸਾਲ ਹਵਾ ਦੀ ਗੁਣਵੱਤਾ ਝੋਨੇ ਦੀ ਕਟਾਈ ਤੋਂ ਬਾਅਦ ਖਰਾਬ ਹੋ ਜਾਂਦੀ ਹੈ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਕੋਲ, ਹਵਾ ਦੀ ਗੁਣਵੱਤਾ ਰਿਕਾਰਡ ਕਰਨ ਅਤੇ ਪਿੰਡਾਂ 'ਚ ਰੀਅਲ-ਟਾਈਮ ਆਂਕੜੇ ਪ੍ਰਾਪਤ ਕਰਨ ਲਈ ਕੋਈ ਵਿਧੀ ਨਹੀਂ ਹੈ, ਜਿੱਥੇ ਪਰਾਲੀ ਦਾ ਜ਼ਿਆਦਾ ਹਿੱਸਾ ਸਾੜਿਆ ਜਾਂਦਾ ਹੈ। ਪੀ.ਪੀ.ਸੀ.ਬੀ. ਵਲੋਂ ਪਿੰਡਾਂ 'ਚ ਸਥਾਪਿਤ ਮੈਨੁਅਲ ਮਸ਼ੀਨਾਂ ਵਲੋਂ ਤਿਆਰ ਕੀਤੇ ਗਏ ਆਂਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਿੰਡਾਂ 'ਚ ਪ੍ਰਦੂਸ਼ਣ ਦਾ ਪੱਧਰ ਵੱਧ ਹੈ।

ਜਾਣਕਾਰੀ ਮੁਤਾਬਕ ਅਧਿਕਾਰਤ ਆਂਕੜੇ ਦਰਸਾਉਂਦੇ ਹਨ ਕਿ ਸੂਬੇ ਦੇ ਬਹੁਤੇ ਪਿੰਡ ਸਰਦੀਆਂ ਦੇ ਮਹੀਨਿਆਂ 'ਚ ਹਵਾ ਦੀ ਮਾੜੀ ਅਤੇ ਬਹੁਤ ਮਾੜੀ ਗੁਣਵੱਤਾ ਦਾ ਸਾਹਮਣਾ ਕਰਦੇ ਹਨ, ਜਦੋਂ ਹਵਾ ਦੀ ਰਫਤਾਰ ਘੱਟ ਹੁੰਦੀ ਹੈ ਅਤੇ ਪਰਾਲੀ ਸਾੜਨ ਨਾਲ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਪਿਛਲੇ 2 ਸਾਲਾਂ ਦੀ ਤੁਲਣਾ ਤੋਂ ਪਤਾ ਚੱਲਿਆ ਹੈ ਕਿ ਆਮ ਤੌਰ 'ਤੇ ਮਾਈਕ੍ਰੋਗਰਾਮ ਪ੍ਰਤੀ ਕਿਊਬਿਕ ਮੀਟਰ ਪ੍ਰਦੂਸ਼ਣ ਸਰਦੀਆਂ ਦੇ ਮਹੀਨਿਆਂ 'ਚ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਅਕਤੂਬਰ ਤੋਂ ਫਰਵਰੀ ਤੱਕ ਹੁੰਦਾ ਹੈ।...

ਫੋਟੋ - http://v.duta.us/ZFHg2AAA

ਇਥੇ ਪਡ੍ਹੋ ਪੁਰੀ ਖਬਰ - - http://v.duta.us/R_9a7AAA

📲 Get Patiala News on Whatsapp 💬