ਲੁੱਟ-ਖੋਹ ਕਰਨ ਵਾਲੇ ਗੈਂਗ ਦੇ 7 ਮੈਂਬਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ

  |   Sangrur-Barnalanews

ਭਵਾਨੀਗੜ੍ਹ (ਵਿਕਾਸ,ਕਾਂਸਲ) : ਪੁਲਸ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਇਕ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਗਿਰੋਹ 'ਚ ਸ਼ਾਮਲ ਇਕ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ਗਿਰੋਹ ਦੇ ਸਾਰੇ ਮੈਂਬਰ ਹਰਿਆਣਾ ਰਾਜ ਦੇ ਹਨ ਜੋ ਇੱਧਰ ਕਿਸੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਪੁਲਸ ਵੱਲੋਂ ਇਨ੍ਹਾਂ ਕੋਲੋਂ ਕਿਰਪਾਨਾਂ, ਰਾਡ, ਕੁਹਾੜੀ, ਵੱਡੀ ਗਿਣਤੀ 'ਚ ਏ.ਟੀ.ਐਮ. ਕਾਰਡ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਬਹਾਦਰ ਸਿੰਘ ਵਾਲਾ ਵਿਖੇ ਤਾਇਨਾਤ ਏ.ਐਸ.ਆਈ. ਜਸਵੀਰ ਸਿੰਘ ਗਸ਼ਤ ਦੌਰਾਨ ਆਪਣੇ ਸਾਥੀ ਕਰਮਚਾਰੀਆਂ ਨਾਲ ਜਦੋਂ ਇਲਾਕੇ ਦੇ ਪਿੰਡ ਗਹਿਲਾ ਦੀ ਦਾਣਾ ਮੰਡੀ ਮੌਜੂਦ ਸਨ ਤਾਂ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਸਕਰੌਦੀ ਤੋਂ ਪਿੰਡ ਕਾਕੜਾ ਵਿਚਕਾਰ ਅਬਾਦ ਭੱਠੇ 'ਤੇ ਬੈਠ ਕੇ ਲੁੱਟ-ਖੋਹ ਕਰਨ ਦੀ ਯੋਜਨਾ ਤਿਆਰ ਕਰ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਕਤ ਜਗ੍ਹਾ 'ਤੇ ਰੇਡ ਕਰਦਿਆਂ ਗਿਰੋਹ ਦੇ ਮੈਂਬਰਾਂ ਰਾਜ ਕੁਮਾਰ, ਬਬਲੂ ਉਰਫ ਬੱਲੂ, ਪ੍ਰਵੀਨ, ਰਾਜੇਸ਼ ਗਰਗ ਉਰਫ ਲਾਲਾ ਸਾਰੇ ਵਾਸੀ ਪਹੇਵਾ ਜ਼ਿਲਾ ਕੁਰੂਕਸ਼ੇਤਰ, ਦਿਨੇਸ਼ ਕੁਮਾਰ ਵਾਸੀ ਭਿਵਾਨੀ, ਬਿੱਟੂ ਵਾਸੀ ਕੈਥਲ, ਰਣਧੀਰ ਉਰਫ ਧੀਰਾ ਵਾਸੀ ਜਖੌਲੀ ਜ਼ਿਲਾ ਕੈਥਲ ਨੂੰ ਮਿਕਸਿੰਗ ਮਸ਼ੀਨ, 64 ਏ.ਟੀ.ਐਮ. ਕਾਰਡ, 4 ਕਿਰਪਾਨਾਂ, ਇਕ ਕੁਹਾੜੀ, ਇਕ ਲੋਹੇ ਦੀ ਪਾਈਪ ਅਤੇ ਕਾਰ ਸਮੇਤ ਮੌਕੇ ਤੋਂ ਕਾਬੂ ਕੀਤਾ, ਜਦੋਂਕਿ ਗਿਰੋਹ ਦਾ ਅੱਠਵਾਂ ਮੈਂਬਰ ਬਿੱਟੂ ਵਾਸੀ ਪਿਹੋਵਾ ਜ਼ਿਲਾ ਕੁਰੂਕਸ਼ੇਤਰ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਗਿਰੋਹ ਦੇ ਉਕਤ ਮੈਂਬਰਾਂ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/foWAXgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/msU3VAAA

📲 Get Sangrur-barnala News on Whatsapp 💬