ਸਰਹੱਦੀ ਖੇਤਰਾਂ 'ਚ ਸੰਕਟ ਦੇ ਬੱਦਲ ਹੋ ਰਹੇ ਨੇ ਗੂੜ੍ਹੇ

  |   Punjabnews

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਪਾਕਿਸਤਾਨ ਵੱਲੋਂ ਭਾਰਤ ਦੇ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਨ੍ਹਾਂ ਕਾਰਨ ਸਰਹੱਦੀ ਖੇਤਰਾਂ 'ਚ ਨਾ ਸਿਰਫ ਸੰਕਟ ਦੇ ਬੱਦਲ ਗੂੜ੍ਹੇ ਹੋ ਰਹੇ ਹਨ ਸਗੋਂ ਪੰਜਾਬ, ਜੰਮੂ-ਕਸ਼ਮੀਰ ਆਦਿ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਵੀ ਬਣ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਜਿਸ ਤਰ੍ਹਾਂ ਕਠੂਆ ਤੋਂ ਲੈ ਕੇ ਪੁੰਛ ਤੱਕ ਦੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਅਣਗਿਣਤ ਵਾਰ ਫਾਇਰਿੰਗ ਕੀਤੀ ਗਈ ਹੈ, ਉਸ ਕਾਰਨ ਲੋਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਣਨੀਆਂ ਸੁਭਾਵਿਕ ਹੀ ਹਨ।

ਗੋਲੀਬਾਰੀ ਤੋਂ ਬਚਾਅ ਲਈ ਭਾਰਤ ਸਰਕਾਰ ਨੇ ਸਰਹੱਦੀ ਪਿੰਡਾਂ ਦੇ ਘਰਾਂ 'ਚ ਕਿਸੇ ਹੱਦ ਤੱਕ ਬੰਕਰਾਂ ਦੀ ਉਸਾਰੀ ਤਾਂ ਕਰਵਾ ਦਿੱਤੀ ਹੈ ਅਤੇ ਖਤਰੇ ਸਮੇਂ ਲੋਕ ਉਨ੍ਹਾਂ ਬੰਕਰਾਂ ਦਾ ਸਹਾਰਾ ਵੀ ਲੈ ਲੈਂਦੇ ਹਨ ਪਰ ਇਸ ਦੇ ਬਾਵਜੂਦ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਇਕ ਹਫਤੇ 'ਚ ਸਰਹੱਦੀ ਕਿਸਾਨਾਂ ਦੇ ਦਰਜਨਾਂ ਪਸ਼ੂ ਗੋਲੀਬਾਰੀ ਕਾਰਨ ਮਾਰੇ ਗਏ ਅਤੇ ਕਈ ਪਿੰਡਾਂ ਦੇ ਮਕਾਨਾਂ ਨੂੰ ਨੁਕਸਾਨ ਪੁੱਜਾ। ਦਰਜਨਾਂ ਪਿੰਡਾਂ 'ਚ ਸਕੂਲ ਬੰਦ ਕਰਨੇ ਪਏ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।...

ਫੋਟੋ - http://v.duta.us/lYbAnwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/5-zxXwAA

📲 Get Punjab News on Whatsapp 💬