ਸਵਾਰੀਆਂ ਦੀ ਜ਼ਿੰਦਗੀ ਦਾਅ 'ਤੇ ਲਾ ਡਰਾਇਵਰ ਲੈਂਦਾ ਰਿਹਾ ਫੋਨ 'ਤੇ ਨਜ਼ਾਰੇ, ਵੀਡੀਓ ਵਾਇਰਲ

  |   Patialanews

ਪਟਿਆਲਾ (ਬਖਸ਼ੀ)-ਅਕਸਰ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਕੁਝ ਪੀ.ਆਰ.ਟੀ.ਸੀ. ਦੇ ਸਰਕਾਰੀ ਮੁਲਾਜ਼ਮ ਬੱਸ 'ਚ ਸਫਰ ਕਰ ਰਹੇ ਯਾਤਰੀਆਂ ਦੀ ਜ਼ਿੰਦਗੀ ਨੂੰ ਦਾਅ ਤੇ ਲਗਾ ਦਿੰਦੇ ਹਨ। ਤਾਜ਼ਾ ਮਾਮਲਾ ਪਟਿਆਲਾ ਤੋਂ ਦਿੱਲੀ ਜਾ ਰਹੀ ਪੀ.ਆਰ.ਟੀ.ਸੀ. ਦੇ ਬੱਸ ਡਰਾਈਵਰ ਵੱਲੋਂ ਡਰਾਈਵਿੰਗ ਕਰਦੇ ਸਮੇਂ ਫੋਨ ਦਾ ਇਸਤੇਮਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਡਰਾਇਵਰ ਕਈ ਮਿੰਟ ਫੋਨ ਤੇ ਗੱਲਾਂ ਕਰਦਾ ਹੋਇਆ ਗੱਡੀ ਨੂੰ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਇੱਕ ਯਾਤਰੀ ਵਲੋਂ ਉਸ ਦੀ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਵੀਡੀਓ ਆਉਣ ਤੋਂ ਬਾਅਦ ਹੁਣ ਪੀ.ਆਰ.ਟੀ.ਸੀ. ਦੇ ਆਲਾ ਅਧਿਕਾਰੀ ਵੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ।...

ਫੋਟੋ - http://v.duta.us/I3720wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/H4VY6QAA

📲 Get Patiala News on Whatsapp 💬