ਹੁਸ਼ਿਆਰਪੁਰ 'ਚੋਂ ਮਿਲਿਆ ਹੈਂਡ ਗ੍ਰਨੇਡ, ਦਹਿਸ਼ਤ ਦਾ ਮਾਹੌਲ

  |   Hoshiarpurnews

ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੇ ਪਿੰਡ ਪੰਜਗਰਾਈਆਂ 'ਚ ਸੋਮਵਾਰ ਸ਼ਾਮ ਨੂੰ ਇਕ ਕਿਸਾਨ ਦੇ ਖੇਤ 'ਚੋਂ ਬੰਬਨੁਮਾ ਵਸਤੂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਜ਼ਿਲੇ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਮੌਕੇ 'ਤੇ ਪੁੱਜੇ ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ ਨੇ ਇਲਾਕੇ ਨੂੰ ਸੀਲ ਕਰ ਕੇ ਜਲੰਧਰ ਤੋਂ ਐਕਸਪਰਟ ਟੀਮ ਨੂੰ ਸੱਦਿਆ, ਜਿਸ ਨੇ ਜੰਗਾਲ ਲੱਗੇ ਹੈਂਡ ਗ੍ਰਨੇਡ ਨੂੰ ਡਿਫਿਊਜ਼ ਕੀਤਾ। ਐਕਸਪਰਟ ਦੇ ਅਨੁਸਾਰ ਹੈਂਡ ਗ੍ਰਨੇਡ ਨੂੰ ਕਾਫੀ ਸਮਾਂ ਪਹਿਲਾਂ ਕਿਸੇ ਨੇ ਇਥੇ ਜ਼ਮੀਨ 'ਚ ਦਬਾ ਦਿੱਤਾ ਹੋਵੇਗਾ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਫੋਟੋ - http://v.duta.us/Sa1gnAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/UB2D-wAA

📲 Get Hoshiarpur News on Whatsapp 💬