Punjabi Version

  |   Golden Temple Hukamnama

Ang: 636

ਜੋ ਗੁਰਾਂ ਨੇ ਕੁੰਡੇ ਦੁਆਰਾ ਨਾਮ ਨੂੰ ਆਪਣੇ ਅੰਦਰ ਪੱਕਾ ਕਰਦਾ ਹੈ, ਉਸ ਦਾ ਪਾਖੰਡ ਦੂਰ ਹੋ ਜਾਂਦਾ ਹੈ। ਅਤੇ ਵਾਹਿਗੁਰੂ ਉਸ ਦੇ ਰਿਦੇ ਵਿੱਚ ਟਿਕ ਜਾਂਦਾ ਹੈ, ਹੇ ਵੀਰ! ਇਹ ਦੇਹ ਜਵਾਹਰੀ ਦੀ ਹੱਟੀ ਹੈ, ਅਤੇ ਲਾਸਾਨੀ ਨਾਮ ਦੀ ਪੂੰਜੀ ਉਸ ਦੇ ਵਿੱਚ ਹੈ, ਹੇ ਭਰਾਵਾ! ਜਿਹੜਾ ਵਣਜਾਰਾ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਵਿਚਰਦਾ ਹੈ, ਹੇ ਭਾਰਾਵ! ਉਹ ਇਸ ਸੌਦੇ ਸੂਤ ਨੂੰ ਪੱਕੀ ਤਰ੍ਹਾਂ ਪਾ ਲੈਂਦਾ ਹੈ। ਨਾਨਕ, ਮੁਬਾਰਕ ਹੈ ਉਹ ਵਣਜਾਰਾ, ਜੋ ਗੁਰਾਂ ਨੂੰ ਮਿਲ ਕੇ ਇਹ ਵਣਜ ਕਰਦਾ ਹੈ। ਸੋਰਿਠ ਪਹਿਲੀ ਪਾਤਿਸ਼ਾਹੀ। ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਦੇ ਸੰਗੀ ਭੀ ਪਾਰ ਉਤਰ ਜਾਂਦੇ ਹਨ। ਕੋਈ ਜਣਾ ਉਨ੍ਹਾਂ ਨੂੰ ਸੁਆਮੀ ਦੇ ਦਰਬਾਰ ਵਿੱਚ ਦਾਖਲ ਹੋਣੋਂ ਨਹੀਂ ਰੋਕਦਾ, ਕਿਉਂ ਜੋ ਰੱਬ ਦਾ ਅੰਮ੍ਰਿਤਮਈ ਨਾਮ ਉਨ੍ਹਾਂ ਦੀ ਜੀਭ੍ਹਾ ਉਤੇ ਹੈ। ਜੋ ਸਾਈਂ ਦੇ ਡਰ ਬਗੈਰ ਬੋਝਲ ਹਨ, ਉਹ ਡੁਬ ਜਾਂਦੇ ਹਨ। ਆਪਣੀ ਦਇਆ ਦੁਆਰਾ ਉਹ ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ, ਹੇ ਪ੍ਰੀਤਮਾ! ਮੇਰੇ ਪ੍ਰੀਤਮਾ! ਮੈਂ ਸਦਾ ਹੀ ਤੇਰੀ ਉਸਤਤੀ ਕਰਦਾ ਹਾਂ ਤੇ ਹਰ ਹਾਲਤ ਵਿੱਚ ਮੈਂ ਤੇਰੀ ਸਿਫ਼ਤ-ਸ਼ਲਾਘਾ ਗਾਉਂਦਾ ਹਾਂ। ਜਹਾਜ਼ ਦੇ ਬਾਝੋਂ ਬੰਦਾ ਡਰ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਹੇ ਪ੍ਰੀਤਮ! ਉਹ ਕਿਸ ਤਰ੍ਹਾਂ ਪਾਰਲੇ ਕੰਢੇ ਨੂੰ ਪਾ ਸਕਦਾ ਹੈ? ਠਹਿਰਾਉ। ਮੈਂ ਉਪਮਾ-ਯੋਗ ਸੁਆਮੀ ਦੀ ਉਪਮਾ ਕਰਦਾ ਹਾਂ, ਹੇ ਪਿਆਰਿਆ। ਕੋਈ ਹੋਰ (ਐਸੀ) ਉਪਮਾ ਦੇ ਲਾਇਕ ਨਹੀਂ। ਸ੍ਰੇਸ਼ਟ ਹਨ, ਉਹ ਜਿਹੜੇ ਸੁਆਮੀ ਦੀ ਸਿਫ਼ਤ ਕਰਦੇ ਹਨ, ਹੇ ਪਿਆਰੇ! ਉਹ ਨਾਮ ਨਾਲ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ। ਜੇਕਰ ਮੈਂ ਉਨ੍ਹਾਂ ਦੇ ਮੇਲ-ਮਿਲਾਪ ਨਾਲ ਮਿਲ ਜਾਵਾਂ, ਹੇ ਪਿਆਰਿਆ! ਤਾਂ ਮੈਂ ਅਸਲੀਅਤ ਨੂੰ ਵਿਚਾਰ ਜਾਂ ਰਿੜਕ ਕੇ ਖੁਸ਼ੀ ਨੂੰ ਪ੍ਰਾਪਤ ਹੋ ਜਾਵਾਂਗਾ। ਇੱਜ਼ਤ-ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ! ਇਸ ਸੰਸਾਰ ਵਿੱਚ ਆ ਕੇ, ਆਦਮੀ ਨੂੰ ਐਹੇ ਜੇਹੀ ਲਿਖਤੀ ਰਾਹਦਾਰੀ ਨਾਲ ਜਾਣਾ ਚਾਹੀਦਾ ਹੈ। ਤੂੰ ਆਦੇਸ਼ ਦੇਣ ਵਾਲੇ ਸਾਈਂ ਦੇ ਆਦੇਸ਼ ਨੂੰ ਅਨੁਭਵ ਕਰ। ਗੁਰਾਂ ਦੇ ਬਾਝੋਂ ਸੁਆਮੀ ਦਾ ਹੁਕਮ ਸਮਝ ਨਹੀਂ ਆਉਂਦਾ, ਹੇ ਪ੍ਰੀਤਮਾ! ਸੱਚੀ ਹੈ ਤਾਕਤ ਸੱਚੇ ਸੁਆਮੀ ਦੀ। ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ। ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ! ਗੁਰੂ-ਅਨੁਸਾਰੀ ਸੁਆਮੀ ਦੇ ਦਰਬਾਰ ਅੰਦਰ ਸਨਮਾਨਿਆ ਜਾਂਦਾ ਹੈ। ਉਹ ਆਪਣਾ ਕੰਮ ਰਾਸ ਕਰ ਕੇ ਚਾਲੇ ਪਾਉਂਦਾ ਹੈ। ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ। ਸਾਹਿਬ ਦੀ ਰਜ਼ਾ ਦੁਆਰਾ, ਉਹ ਨਰੜਿਆ ਹੋਇਆ ਤੌਰ ਦਿੱਤਾ ਜਾਂਦਾ ਹੈ। ਪ੍ਰਤੀਕੂਲ ਪੁਰਸ਼ ਸਜ਼ਾ ਪਾਉਂਦਾ ਹੈ। ਸਾਈਂ ਦੀ ਰਜ਼ਾ ਰਾਹੀਂ ਨਾਮ ਅਨੁਭਵ ਕੀਤਾ ਜਾਂਦਾ ਹੈ, ਹੇ ਪਿਆਰਿਆ! ਅਤੇ ਬੰਦਾ ਇੱਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ। ਉਸ ਦੀ ਰਜ਼ਾ ਅੰਦਰ ਬੰਦਾ ਲੇਖਾ-ਪੱਤਾ ਕਰਦਾ ਹੈ, ਹੇ ਪ੍ਰੀਤਮਾ! ਅਤੇ ਉਸ ਦੀ ਰਜ਼ਾ ਅੰਦਰ ਹੰਕਾਰ ਤੇ ਦਵੈਤ-ਭਾਵ ਨਾਲ ਦੁਖੀ ਹੁੰਦਾ ਹੈ। ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ! ਜੇਕਰ ਇਨਸਾਨ ਸ਼ਾਹੂਕਾਰ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਤਾਂ ਉਸ ਨੂੰ ਸੱਚ ਦੀ ਦਾਤ ਮਿਲਦੀ ਹੈ ਅਤੇ ਉਹ ਇੱਜ਼ਤ ਆਬਰੂ ਪਾਉਂਦਾ ਹੈ, ਹੇ ਪ੍ਰੀਤਮਾ! ਕਠਨ ਹੈ ਨਾਮ ਦਾ ਉਚਾਰਨ ਕਰਨਾ, ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਉਚਾਰਨ ਤੇ ਸ੍ਰਵਣ ਕਰ ਸਕਦੇ ਹਾਂ? ਜੋ ਉਸ ਪ੍ਰਭੂ ਦੀ ਪ੍ਰਭਤਾ ਕਰਦੇ ਹਨ, ਹੇ ਪ੍ਰੀਤਮਾ! ਉਨ੍ਹਾਂ ਉਤੋਂ ਮੈਂ ਘੋਲੀ ਵੰਞਦਾ ਹਾਂ। ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਹੇ ਪ੍ਰੀਤਮਾ! ਅਤੇ ਹਰੀ ਦੀ ਦਇਆ ਦੁਆਰਾ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ। ਮੇਰੇ ਪਿਆਰੇ! ਜੇਕਰ ਮੇਰੀ ਦੇਹ ਕਾਗਜ਼ ਬਣ ਜਾਵੇ ਅਤੇ ਮੈਂ ਆਪਣੇ ਮਨੂਏ ਨੂੰ ਦਵਾਤ ਮਨ ਲਵਾਂ, ਅਤੇ ਜੇਕਰ ਮੇਰੀ ਜੀਭ੍ਹਾ ਕਲਮ ਹੋ ਜਾਵੇ, ਤਦ ਮੈਂ ਸੋਚ ਵਿਚਾਰ ਕੇ ਸੱਚੇ ਵਾਹਿਗੁਰੂ ਦੀਆਂ ਸਿਫਤਾਂ ਲਿਖਾਂਗਾ। ਮੁਬਾਰਕ ਹੈ ਉਹ ਲਿਖਣ ਵਾਲਾ, ਹੇ ਨਾਨਕ! ਜੋ ਸੱਚੇ ਨਾਮ ਨੂੰ ਆਪਣੇ ਰਿਦੇ ਵਿੱਚ ਉਕਰਦਾ ਤੇ ਟਿਕਾਉਂਦਾ ਹੈ। ਸੋਰਿਠ ਪਹਿਲੀ ਪਾਤਿਸ਼ਾਹੀ। ਦੁਤੁਕੀ। ਮੇਰੇ ਪਵਿੱਤ੍ਰ ਪ੍ਰਭੂ, ਤੂੰ ਨੇਕੀਆਂ ਦੇਣ ਵਾਲਾ ਹੈ। ਪਰ ਮੇਰੀ ਆਤਮਾ ਪਵਿੱਤ੍ਰ ਨਹੀਂ ਹੁੰਦੀ, ਹੇ ਵੀਰ! ਮੈਂ ਗੁਣ-ਵਿਹੂਣ ਪਾਪੀ ਹਾਂ, ਕੇਵਲ ਤੇਰੇ ਪਾਸੋਂ ਹੀ ਉਹ ਨੇਕੀਆਂ ਪ੍ਰਾਪਤ ਹੋ ਸਕਦੀਆਂ ਹਨ, ਹੇ ਪ੍ਰਭੂ! ਮੈਂਡੇ ਪਿਆਰੇ ਸਿਰਜਣਹਾਰ ਆਪਣੀ ਰਚਨਾ ਨੂੰ ਰਚ ਕੇ ਤੂੰ ਇਸ ਨੂੰ ਵੇਖਦਾ ਹੈ। ਮੈਂ ਅਪਰਾਧੀ ਤੇ ਦੰਭੀ ਹਾਂ। ਮੇਰੀ ਆਤਮਾ ਤੇ ਦੇਹ ਅੰਦਰ ਤੂੰ ਆਪਣਾ ਸ੍ਰੇਸ਼ਟ ਨਾਮ ਅਸਥਾਪਨ ਕਰ ਦੇ। ਠਹਿਰਾਉ।