ਅਫੀਮ ਨਹੀਂ ਸ਼ਿਲਾਜੀਤ ਬਰਾਮਦ ਹੋਈ ਹੈ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਕੋਲੋਂ

  |   Punjabnews

ਅੰਮ੍ਰਿਤਸਰ (ਸੁਮਿਤ ਖੰਨਾ) : ਪਾਕਿਸਤਾਨ ਤੋਂ ਆਏ ਦੋ ਸ਼ਰਧਾਲੂਆਂ ਤੋਂ 600 ਅਫੀਮ ਨਹੀਂ ਸਗੋਂ ਸ਼ਿਲਾਜੀਤ ਬਰਾਮਦ ਕੀਤੀ ਗਈ ਹੈ। ਜੀ ਹਾਂ ਪਾਕਿਸਤਾਨ ਤੋਂ ਵਾਪਸ ਪਰਤੇ ਦੋ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਬੀ.ਐੱਸ.ਐੱਫ. ਅਤੇ ਕਸਟਮ ਵਿਭਾਗ ਨੇ ਅਫੀਮ ਸਮਝ ਕੇ 600 ਗ੍ਰਾਮ ਸ਼ਿਲਾਜੀਤ ਬਰਾਮਦ ਕੀਤੀ ਹੈ, ਜਿਸ ਦੀ ਪੁਸ਼ਟੀ ਕਸਟਮ ਵਿਭਾਗ ਵਲੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਸ਼ਰਧਾਲੂਆਂ ਦੀ ਪਛਾਣ ਬਲਦੇਵ ਸਿੰਘ ਅਤੇ ਜਰਨੈਲ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਦੋਵੇਂ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋਏ ਸਨ ਅਤੇ ਇਨ੍ਹਾਂ ਦੇ ਵੀਜ਼ੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਵਲੋਂ ਲਗਾਏ ਗਏ ਹਨ।

ਇਥੇ ਦੱਸ ਦੇਈਏ ਕਿ ਪਹਿਲਾਂ ਮੀਡੀਆਂ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਸੀ ਕਿ ਉਕ ਦੋਵੇਂ ਸ਼ਰਧਾਲੂਆਂ ਤੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਜਦਕਿ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਫੋਟੋ - http://v.duta.us/Mf4GZAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/rRSIKwAA

📲 Get Punjab News on Whatsapp 💬