ਚੌਲਾਂ ਦੇ ਵਪਾਰੀ ਨੇ ਹੋਟਲ 'ਚ ਫਾਹ ਲੈ ਕੇ ਕੀਤੀ ਖੁਦਕੁਸ਼ੀ

  |   Ludhiana-Khannanews

ਲੁਧਿਆਣਾ, (ਤਰੁਣ)- ਘੰਟਾਘਰ ਸਥਿਤ ਇਕ ਹੋਟਲ 'ਚ ਚੌਲਾਂ ਦੇ ਵਪਾਰੀ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੇ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੰਜੀਵ ਗਾਂਧੀ (45) ਨਿਵਾਸੀ ਸਿਵਲ ਲਾਈਨ ਵਜੋਂ ਹੋਈ ਹੈ।

ਥਾਣਾ ਮੁਖੀ ਰਜਵੰਤ ਸਿੰਘ ਨੇ ਦੱਸਿਆ ਕਿ ਸੰਜੀਵ ਚੌਲਾਂ ਦੀ ਟ੍ਰੇਡਿੰਗ ਕਰਦਾ ਸੀ। ਮੰਗਲਵਾਰ ਦੁਪਹਿਰ ਨੂੰ ਉਸ ਨੇ ਹੋਟਲ 'ਚ ਕਮਰਾ ਲਿਆ। ਮੰਗਲਵਾਰ ਰਾਤ ਨੂੰ ਉਸ ਨੇ ਵੇਟਰ ਤੋਂ ਸ਼ਰਾਬ ਦੀ ਬੋਤਲ ਅਤੇ ਪਾਣੀ ਮੰਗਵਾਇਆ, ਜਿਸ ਤੋਂ ਬਾਅਦ ਉਹ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ। ਬੁੱਧਵਾਰ ਸਵੇਰੇ ਹਾਊਸ ਕੀਪਿੰਗ ਸਟਾਫ ਨੇ ਕਈ ਵਾਰ ਦਰਵਾਜ਼ਾ ਖਡ਼ਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਮੈਨੇਜਰ ਅਤੇ ਹਾਊਸ ਕੀਪਿੰਗ ਸਟਾਫ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸੰਜੀਵ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕੀ ਹੋਈ ਹੈ।...

ਫੋਟੋ - http://v.duta.us/NGApUgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/gVVzVgAA

📲 Get Ludhiana-Khanna News on Whatsapp 💬