ਦੀਵਾਲੀ ਮੰਗਣ ਵਾਲੇ ਫਰਾਰ Asi ਨੂੰ ਗ੍ਰਿਫਤਾਰ ਕਰਨ 'ਚ ਨਾਕਾਮ ਰਹੀ ਸਿਟ
ਜਲੰਧਰ (ਵਰੁਣ)- ਦੀਵਾਲੀ ਤੋਂ ਠੀਕ ਪਹਿਲਾਂ ਖਾਕੀ ਵਰਦੀ ਨੂੰ ਬਦਨਾਮ ਕਰਨ ਵਾਲੇ ਐੱਸ. ਓ. ਯੂ. ਦੇ ਏ. ਐੱਸ. ਆਈ. ਸਰਫੂਦੀਨ ਆਪਣੀ ਸਰਵਿਸ ਰਿਵਾਲਵਰ ਲੈ ਕੇ ਫਰਾਰ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਫੂਦੀਨ ਦੇ ਫਰਾਰ ਹੋਣ ਤੋਂ ਪਹਿਲਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਐੱਸ. ਆਈ. ਟੀ. ਵੀ ਗਠਿਤ ਕੀਤੀ ਗਈ ਸੀ ਪਰ ਐੱਸ. ਆਈ. ਟੀ. ਵੀ ਉਸ ਨੂੰ ਗ੍ਰਿਫਤਾਰ ਨਾ ਕਰ ਸਕੀ। ਭੁੱਲਰ ਨੇ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਮੇਜਰ ਸਿੰਘ ਨੂੰ ਸਰਫੂਦੀਨ ਦੇ ਮਾਮਲੇ 'ਚ ਐੱਸ. ਆਈ. ਟੀ. 'ਚ ਸ਼ਾਮਲ ਕੀਤਾ ਸੀ। ਰੇਡ ਤੋਂ ਪਹਿਲਾਂ ਉਹ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ ਤੇ ਪਰਿਵਾਰ ਦੇ ਮੈਂਬਰ ਵੀ ਗਾਇਬ ਸਨ।...
ਫੋਟੋ - http://v.duta.us/aDMfZgAA
ਇਥੇ ਪਡ੍ਹੋ ਪੁਰੀ ਖਬਰ - - http://v.duta.us/NV2sEgAA