ਧਨੇਰ ਦੀ ਸਜ਼ਾ ਮੁਆਫੀ ਦੀ ਫਾਈਲ ਮੁੱਖ ਮੰਤਰੀ ਦੇ ਦਫਤਰ ਪਹੁੰਚੀ

  |   Sangrur-Barnalanews

ਸੰਗਰੂਰ (ਪੁਨੀਤ ਮਾਨ) : ਕਤਲ ਕੇਸ 'ਚ ਸਜ਼ਾ ਕੱਟ ਰਹੇ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੇ ਫੈਸਲੇ 'ਤੇ ਕਿਸਾਨ ਯੂਨੀਅਨਾਂ 'ਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਧਨੇਰ ਪਿਛਲੀ 30 ਸਤੰਬਰ ਤੋਂ ਬਰਨਾਲਾ ਜੇਲ 'ਚ ਬੰਦ ਹਨ ਅਤੇ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ 42 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਬਰਨਾਲਾ ਦੀ ਸਬ ਜੇਲ ਦੇ ਅੱਗੇ ਧਰਨੇ 'ਤੇ ਬੈਠੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਧਨੇਰ ਦੀ ਰਿਹਾਈ ਲਈ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਤੇ ਅਗਲੀ ਕਾਰਵਾਈ ਲਈ ਫਾਇਲ ਮੁੱਖ ਮੰਤਰੀ ਦਫ਼ਤਰ ਜਾ ਚੁੱਕੀ ਹੈ। ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਇਸ ਫੈਸਲੇ ਨੂੰ ਇਤਿਹਾਸਿਕ ਜਿੱਤ ਦੱਸਿਆ ਹੈ।...

ਫੋਟੋ - http://v.duta.us/USIEZgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/dt1EggAA

📲 Get Sangrur-barnala News on Whatsapp 💬