ਨਿੱਜੀ ਦੌਰੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਮਾਰੀ ਵਿਦੇਸ਼ ਉਡਾਰੀ

  |   Punjabnews

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਹਫਤਿਆਂ ਦੇ ਲਈ ਵਿਦੇਸ਼ ਦੇ ਦੌਰੇ 'ਤੇ ਚਲੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੋ ਹਫਤਿਆਂ ਲਈ ਨਿੱਜੀ ਫੇਰੀ 'ਤੇ ਯੂ. ਕੇ. ਗਏ ਹਨ। ਇਸ ਸਬੰਧੀ ਉਨ੍ਹਾਂ ਨੇ ਲੁਧਿਆਣਾ ਦੀ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਲਈ ਸੀ। ਅਦਾਲਤ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕੈਪਟਨ ਵਿਦੇਸ਼ ਗਏ ਹਨ। ਉਹ 29 ਨਵੰਬਰ ਨੂੰ ਵਿਦੇਸ਼ ਤੋਂ ਪਰਤ ਆਉਣਗੇ। ਉਨ੍ਹਾਂ ਦੇ ਹੋਰ ਪ੍ਰੋਗਰਾਮ ਦਾ ਕੋਈ ਵੇਰਵਾ ਨਹੀਂ ਮਿਲ ਸਕਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਮਾਗਮਾਂ 'ਚ ਰੁੱਝੇ ਹੋਏ ਸਨ। 550ਵਾਂ ਪ੍ਰਕਾਸ਼ ਪੁਰਬ ਖਤਮ ਹੋਣ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੇ ਨਿੱਜੀ ਦੌਰੇ 'ਤੇ ਚਲੇ ਗਏ ਹਨ, ਜੋਕਿ ਦੋ ਹਫਤਿਆਂ ਤੋਂ ਬਾਅਦ ਪੰਜਾਬ ਪਰਤਣਗੇ।

ਫੋਟੋ - http://v.duta.us/VWUquAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/FKURugAA

📲 Get Punjab News on Whatsapp 💬