ਬਾਬੂ ਜੀ, ਅਸੀਂ ਕੀ ਲੈਣਾ ਬਾਲ ਦਿਵਸ ਤੋਂ, ਪੇਟ ਭਰਨ ਲਈ ਰੋਟੀ ਚਾਹੀਦੀ ਹੈ

  |   Sangrur-Barnalanews

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਾਬੂ ਜੀ, ਸਾਨੂੰ ਨਹੀਂ ਪਤਾ ਇਹ ਬਾਲ ਦਿਵਸ ਕੀ ਹੁੰਦਾ ਹੈ। ਸਾਨੂੰ ਸਿਰਫ ਇਹ ਪਤਾ ਹੈ ਕਿ ਸ਼ਹਿਰ ਦੀ ਗੰਦਗੀ 'ਚੋਂ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਲੱਭਣੀ ਹੈ ਅਤੇ ਪੇਟ ਭਰਨਾ ਹੈ ਜਾਂ ਕਿਸੇ ਹੋਟਲ, ਚਾਹ ਦੀ ਦੁਕਾਨ, ਢਾਬੇ ਜਾਂ ਕਿਸੇ ਘਰ 'ਚ ਜੂਠੇ ਬਰਤਨ ਮਾਂਜਣੇ ਹਨ। ਇਹ ਦਾਸਤਾਨ ਹੈ ਬਰਨਾਲਾ ਸ਼ਹਿਰ 'ਚ ਭਾਰੀ ਗਿਣਤੀ 'ਚ ਮੌਜੂਦ ਬਾਲ ਮਜ਼ਦੂਰਾਂ ਦੀ। ਅੱਜ ਜੇਕਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਸਾਡੇ ਵਿਚਕਾਰ ਹੁੰਦੇ ਤਾਂ ਮਾਸੂਮ ਬੱਚਿਆਂ ਦੀ ਸ਼ੋਸ਼ਣ ਦੀ ਦਾਸਤਾਨ ਦੇਖ ਕੇ ਉਨ੍ਹਾਂ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ। ਬਾਲ ਮਜ਼ਦੂਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਕੂਲ ਦੀ ਵਰਦੀ 'ਚ ਦੇਖ ਕੇ ਉਨ੍ਹਾਂ ਦੇ ਮਨ ਵਿਚ ਚਾਅ ਉਠਦਾ ਹੈ ਕਿ ਉਹ ਵੀ ਸਕੂਲ ਜਾਣ ਅਤੇ ਸੁੰਦਰ ਕੱਪੜੇ ਪਾਉਣ ਪਰ ਸਾਡੇ ਭਾਗਾਂ 'ਚ ਤਾਂ ਸਿਰਫ ਮਜ਼ਦੂਰੀ, ਕੰਮ ਕਰਨਾ ਅਤੇ ਗੰਦਗੀ 'ਚੋਂ ਪੈਸੇ ਕਮਾ ਕੇ ਢਿੱਡ ਭਰਨਾ ਹੈ। ਸ਼ਹਿਰ 'ਚ ਭਾਰੀ ਗਿਣਤੀ ਵਿਚ ਸਵੇਰੇ ਅਤੇ ਰਾਤ ਦੇ ਸਮੇਂ ਗਲੀਆਂ ਅਤੇ ਬਾਜ਼ਾਰਾਂ 'ਚ ਗੰਦਗੀ ਵਿਚੋਂ ਕਾਗਜ਼, ਪਲਾਸਟਿਕ, ਲੋਹਾ ਕੱਚ ਦੀਆਂ ਬੋਤਲਾਂ ਸਮੇਤ ਹੋਰ ਸਾਮਾਨ ਮੋਢਿਆਂ 'ਤੇ ਚੁੱਕਦੇ ਹੋਏ ਦੇਖੇ ਜਾ ਸਕਦੇ ਹਨ। ਕੇਂਦਰ ਅਤੇ ਪ੍ਰਦੇਸ਼ ਸਰਕਾਰਾਂ ਸਮੇਂ-ਸਮੇਂ 'ਤੇ ਮਜ਼ਦੂਰੀ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਪ੍ਰਸ਼ਾਸਨ ਅਤੇ ਕਿਰਤ ਵਿਭਾਗ ਵੀ ਦਾਅਵੇ ਕਰਨ ਤੋਂ ਪਿੱਛੇ ਨਹੀਂ ਹੈ। ਭਾਵੇਂ ਅੱਜ 14 ਨਵੰਬਰ ਨੂੰ ਬਾਲ ਦਿਵਸ 'ਤੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਹਿ ਕੇ ਕਈ ਬੱਚਿਆਂ ਨੂੰ ਸਨਮਾਨਤ ਕੀਤਾ ਜਾਵੇਗਾ ਪਰ ਗਰੀਬੀ ਦੀ ਮਾਰ ਝੱਲ ਰਹੇ ਬੱਚਿਆਂ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਵੇ। ਬਾਲ ਮਜ਼ਦੂਰੀ ਲੋਕਾਂ ਲਈ ਇਕ ਸ਼ਰਾਪ ਦੇ ਰੂਪ 'ਚ ਉਭਰਦੀ ਨਜ਼ਰ ਆ ਰਹੀ ਹੈ, ਜਿਸ ਵਿਚ ਗਰੀਬ ਬੱਚਿਆਂ ਦਾ ਭਵਿੱਖ ਗੰਦਗੀ ਦੇ ਢੇਰ ਅਤੇ ਜੂਠੇ ਬਰਤਨ ਸਾਫ ਕਰਦੇ ਹੋਏ ਆਪਣੇ ਹੱਥਾਂ ਦੀਆਂ ਲਕੀਰਾਂ ਮਿਟਾਉਣ ਤੱਕ ਸੀਮਤ ਹੁੰਦਾ ਨਜ਼ਰ ਆਉਂਦਾ ਹੈ।...

ਫੋਟੋ - http://v.duta.us/a0gx8gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/-x9bwgAA

📲 Get Sangrur-barnala News on Whatsapp 💬