ਸਪਾਈਸਜੈੱਟ ਦੀਆਂ ਉਡਾਣਾਂ ਦੀ ਦੇਰੀ ਕਰਕੇ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

  |   Jalandharnews

ਜਲੰਧਰ (ਸਲਵਾਨ)- ਸਪਾਈਸਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ ਲਈ 30 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 55 ਮਿੰਟ ਦੇਰੀ ਨਾਲ ਪੁੱਜੀ। ਸਪਾਈਸਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਸਵੇਰੇ 10 ਵਜ ਕੇ 5 ਮਿੰਟ 'ਤੇ ਚੱਲਦੀ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪਹੁੰਚਦੀ ਹੈ। ਉਥੇ ਹੀ ਬੁੱਧਵਾਰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 10 ਵੱਜ ਕੇ 35 ਮਿੰਟ 'ਤੇ ਉਡਾਣ ਭਰੀ ਅਤੇ ਉਹ ਦੁਪਹਿਰ 12 ਵੱਜ ਕੇ 15 ਮਿੰਟ 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 55 ਮਿੰਟ ਦੇਰੀ ਕਾਰਣ ਦੁਪਹਿਰ 12 ਵਜ ਕੇ 35 ਮਿੰਟ 'ਤੇ ਚੱਲੀ ਅਤੇ ਉਹ 1 ਘੰਟਾ 20 ਮਿੰਟ ਦੇਰੀ ਨਾਲ ਦੁਪਹਿਰ 2 ਵੱਜ ਕੇ 10 ਮਿੰਟ 'ਤੇ ਦਿੱਲੀ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਫਲਾਈਟ 11 ਵਜ ਕੇ 40 ਮਿੰਟ 'ਤੇ ਦਿੱਲੀ ਪਹੁੰਚਦੀ ਹੈ। ਫਲਾਈਟ ਲੈਣ ਦੇ ਕਾਰਨ ਏਅਰਪੋਰਟ 'ਤੇ ਬੈਠੇ ਰਹਿਣ ਕਾਰਣ ਯਾਤਰੀ ਪਰੇਸ਼ਾਨ ਹੋਏ।

ਫੋਟੋ - http://v.duta.us/A1HxrwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/kbAu-QAA

📲 Get Jalandhar News on Whatsapp 💬