ਇਹ ਲਾਟਰੀ ਕਰੇਗੀ ਮਾਲਾ-ਮਾਲ, ਬੰਪਰ ਇਨਾਮ 3 ਕਰੋੜ ਦਾ

  |   Chandigarhnews

ਚੰਡੀਗੜ੍ਹ,(ਭੁੱਲਰ) : ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਨਿਊ ਯੀਅਰ ਬੰਪਰ 2020 ਜਾਰੀ ਕਰ ਦਿੱਤਾ ਗਿਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ।ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾਂ ਇਨਾਮ ਦੋ ਜੇਤੂਆਂ ਨੂੰ (1.50-1.50 ਕਰੋੜ ਰੁਪਏ) ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 10 ਲੱਖ ਰੁਪਏ ਦਾ ਹੋਵੇਗਾ, ਜੋ ਕਿ 5 ਜੇਤੂਆਂ ਨੂੰ ਦਿੱਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਪਹਿਲਾ ਇਨਾਮ ਗਾਰੰਟਿਡ ਜਨਤਾ ਵਿੱਚ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 5-5 ਲੱਖ ਰੁਪਏ ਦੇ ਹਨ। 20 ਚੌਥੇ ਇਨਾਮ ਇਕ-ਇਕ ਲੱਖ ਰੁਪਏ ਦੇ ਹਨ। ਇਸ ਤੋਂ ਇਲਾਵਾ ਨਿਊ ਯੀਅਰ ਬੰਪਰ 'ਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੰਪਰ ਦਾ ਡਰਾਅ 17 ਜਨਵਰੀ, 2020 ਨੂੰ ਕੱਢਿਆ ਜਾਵੇਗਾ।

ਫੋਟੋ - http://v.duta.us/F5LFWwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/JyTZ_gAA

📲 Get Chandigarh News on Whatsapp 💬