ਕੈਪਟਨ ਦੇਸ਼ ਦਾ ਸਭ ਤੋਂ ਲਾਪਰਵਾਹ ਮੁੱਖ ਮੰਤਰੀ : ਭਗਵੰਤ ਮਾਨ

  |   Punjabnews

ਚੰਡੀਗੜ੍ਹ : ਕਰੀਬ ਦੋ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਯੂਰਪੀਨ ਦੇਸ਼ਾਂ ਦੇ ਦੌਰੇ 'ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕੈਪਟਨ ਨੂੰ ਲਾਪਰਵਾਹ ਮੁੱਖ ਮੰਤਰੀ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਸਾਬਤ ਹੋ ਰਹੇ ਹਨ ਜੋ ਸੂਬੇ ਨੂੰ ਬਿਲਕੁਲ ਲਾਵਾਰਸ ਛੱਡ ਕੇ ਆਪਣੀ 'ਕਿਚਨ ਕੈਬਨਿਟ ਸਮੇਤ ਯੂਰਪ 'ਚ 'ਸ਼ਿਕਾਰ' ਖੇਡਣ ਨਿਕਲ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 'ਰੋਮ ਜਲ ਰਿਹਾ ਸੀ' ਕਹਾਵਤ ਨੂੰ ਹੂ-ਬ-ਹੂ ਸੱਚ ਕਰ ਕੇ ਦਿੱਤਾ ਹੈ। ਇਕ ਪਾਸੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ, ਬੇਰੁਜ਼ਗਾਰ, ਮੁਲਾਜ਼ਮ-ਪੈਨਸ਼ਨਰ, ਵਪਾਰੀ-ਦੁਕਾਨਦਾਰ, ਬਜ਼ੁਰਗ ਤੇ ਵਿਧਵਾਵਾਂ ਅਤੇ ਦਲਿਤਾਂ-ਗ਼ਰੀਬਾਂ ਸਮੇਤ ਹਰ ਵਰਗ ਚੋਣ ਵਾਅਦਿਆਂ ਤੋਂ ਭੱਜੀ ਕੈਪਟਨ ਸਰਕਾਰ ਵਿਰੁੱਧ ਸੜਕਾਂ 'ਤੇ ਰੋਸ-ਪ੍ਰਦਰਸ਼ਨ ਕਰ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਭ ਨੂੰ ਅਣਗੌਲਿਆ ਕਰਕੇ ਵਿਦੇਸ਼ੀ ਧਰਤੀ 'ਤੇ ਸੈਰ-ਸਪਾਟੇ ਕਰ ਰਹੇ ਹਨ। ਮਾਨ ਨੇ ਕਿਹਾ ਕਿ ਸੂਬੇ ਨੂੰ ਅਜਿਹੇ ਤਰਸਯੋਗ ਹਾਲਤ 'ਚ ਛੱਡ ਕੇ ਕੋਈ ਮੁੱਖ ਮੰਤਰੀ ਆਪਣੀ ਮੌਜ-ਮਸਤੀ ਬਾਰੇ ਕਿਵੇਂ ਸੋਚ ਸਕਦਾ ਹੈ।...

ਫੋਟੋ - http://v.duta.us/-C3hwgAA 2-ll.jpg

ਇਥੇ ਪਡ੍ਹੋ ਪੁਰੀ ਖਬਰ - - http://v.duta.us/v8HTxgAA

📲 Get Punjab News on Whatsapp 💬