ਕਾਰ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਦੀ ਮੌਤ

  |   Ludhiana-Khannanews

ਰਾਏਕੋਟ, (ਭੱਲਾ)- ਵੀਰਵਾਰ ਬਾਅਦ ਦੁਪਹਿਰ ਸਥਾਨਕ ਸ਼ਹਿਰ 'ਚੋਂ ਗੁਜ਼ਰਨ ਵਾਲੇ ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਨਾਮ ਚਰਚਾ ਘਰ ਨਜ਼ਦੀਕ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਰਾਏਕੋਟ ਤੋਂ ਬਰਨਾਲਾ ਸਾਈਡ ਵੱਲ ਜਾ ਰਹੀ ਇਕ ਸਵਿਫਟ ਕਾਰ ਜਿਸ ਨੂੰ ਸੁਖਬੀਰ ਸਿੰਘ ਚਲਾ ਰਿਹਾ ਸੀ, ਜਦ ਨਾਂ ਉਜਾਗਰ ਸਿੰਘ ਵਾਸੀ ਪਿੰਡ ਕ੍ਰਿਪਾਲੇਵਾਲ ਚਲਾ ਰਿਹਾ ਸੀ ਅਤੇ ਨਾਮ ਚਰਚਾ ਘਰ ਨੇੜੇ ਕਾਰ ਪੁੱਜੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੀ ਟੱਕਰ ਆ ਰਹੇ ਇਕ ਬੁਲੇਟ ਮੋਟਰਸਾਈਕਲ ਨਾਲ ਹੋ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੋਨਾਂ ਦੀ ਮੌਕੇ 'ਤੇ ਮੌਤ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਅਮਰਜੀਤ ਸਿੰਘ ਗੋਰੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਅਮਰਜੀਤ ਸਿੰਘ ਗੋਰੀ ਅਤੇ ਐੱਮ. ਆਈ. ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਸਾਰੇ ਮੋਟਰਸਾਈਕਲ ਸਵਾਰਾਂ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਾਸੀ ਪੁੱਤਰ ਧੂਰਕੋਟ ਟਾਹਲੀਆਣਾ (ਜ਼ਿਲਾ ਮੋਗਾ) ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ 'ਚ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਫੋਟੋ - http://v.duta.us/20VmfQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/b0sT-gAA

📲 Get Ludhiana-Khanna News on Whatsapp 💬