ਜਲੰਧਰ : ਮਰੀਜ਼ ਦੀ ਐਂਬੁਲੈਂਸ 'ਚ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਕੀਤਾ ਹੰਗਾਮਾ

  |   Punjabnews

ਜਲੰਧਰ,(ਵਰੁਣ): ਸ਼ਹਿਰ ਦੇ ਇਕ ਹਸਪਤਾਲ ਦੀ ਐਂਬੁਲੈਂਸ 'ਚ ਮਹਿਲਾ ਦੀ ਮੌਤ ਹੋ ਜਾਣ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਡਾਕਟਰ 'ਤੇ ਗੁਮਰਾਹ ਕਰਨ ਸਮੇਤ ਮਰੀਜ਼ ਨੂੰ ਦੇਰੀ ਨਾਲ ਰੈਫਰ ਕਰਨ ਦੇ ਦੋਸ਼ ਲਾਏ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦਾ ਨਾਮ ਬਲਵਿੰਦਰ ਕੌਰ ਨਿਵਾਸੀ ਕਲਚੌਰ ਹੈ। ਮਹਿਲਾ ਦੇ ਭਰਾ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਨੂੰ ਹਾਰਟ ਦੀ ਬਿਮਾਰੀ ਸੀ। ਦੁਪਹਿਰ 3 ਵਜੇ ਉਹ ਹਸਪਤਾਲ 'ਚ ਉਸ ਨੂੰ ਦਿਖਾਉਣ ਆਏ ਸਨ ਪਰ ਕੁੱਝ ਇਲਾਜ ਦੇ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਡੀ. ਐਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਦੋਸ਼ ਹੈ ਕਿ ਹਸਪਤਾਲ ਦੀ ਐਂਬੂਲੈਂਸ ਖਰਾਬ ਹੋਣ ਦੇ ਚਲਦੇ ਸਟਾਰਟ ਨਹੀਂ ਹੋਈ, ਜਿਸ ਦੌਰਾਨ ਬਲਵਿੰਦਰ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹਸਪਤਾਲ ਦੀ ਲਾਪਰਵਾਹੀ ਕਰਕੇ ਬਲਵਿੰਦਰ ਕੌਰ ਦੀ ਮੌਤ ਹੋਈ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/4t2yUwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/kF5e4wAA

📲 Get Punjab News on Whatsapp 💬