ਦੋ ਮਹੀਨੇ ਬਾਅਦ ਵੀ ਨਹੀਂ ਰੱਖੀ ਫੇਲ ਹੋਈ ਪਾਰਕਿੰਗ ਸਾਈਟਾਂ ਦੀ ਬੋਲੀ

  |   Ludhiana-Khannanews

ਲੁਧਿਆਣਾ (ਹਿਤੇਸ਼) : ਨਗਰ ਨਿਗਮ ਨੂੰ ਕੰਗਾਲੀ ਦੌਰ 'ਚੋਂ ਬਾਹਰ ਕੱਢਣ ਲਈ ਅਧਿਕਾਰੀਆਂ ਵੱਲੋਂ ਕਿੰਨੀ ਗੰਭੀਰਤਾ ਵਿਖਾਈ ਜਾ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਫੇਲ ਹੋਈ ਪਾਰਕਿੰਗ ਸਾਈਟਾਂ ਦੀ ਬੋਲੀ ਨਹੀਂ ਰੱਖੀ ਗਈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਵੱਲੋਂ 5 ਪਾਰਕਿੰਗ ਸਾਈਟਾਂ ਨੂੰ ਠੇਕੇ 'ਤੇ ਦੇਣ ਲਈ ਅਗਸਤ ਵਿਚ ਆਨਲਾਈਨ ਬੋਲੀ ਦਾ ਰੱਖੀ ਗਈ ਸੀ। ਇਸ ਦੌਰਾਨ ਇਕ ਕੰਪਨੀ ਵੱਲੋਂ ਫਿਰੋਜ਼ ਗਾਂਧੀ ਮਾਰਕੀਟ ਅਤੇ ਸਰਾਭਾ ਨਗਰ ਆਈ ਬਲਾਕ ਮਾਰਕੀਟ ਸਾਈਟ ਲਈ ਰਿਜ਼ਰਵ ਰੇਟ ਤੋਂ 100 ਤੋਂ 200 ਗੁਣਾ ਵੱਧ ਬੋਲੀ ਲਾ ਦਿੱਤੀ ਗਈ ਪਰ ਨਿਯਮਾਂ ਅਨੁਸਾਰ 24 ਘੰਟੇ ਦੇ ਅੰਦਰ 25 ਫੀਸਦੀ ਰਕਮ ਜਮ੍ਹਾ ਨਹੀਂ ਕਰਵਾਈ ਗਈ। ਇਸ 'ਤੇ ਨਗਰ ਨਿਗਮ ਵੱਲੋਂ ਕੰਪਨੀ ਦੀ ਸਕਿਓਰਟੀ ਜ਼ਬਤ ਕਰ ਕੇ ਉਸ ਨੂੰ ਬਲੈਕ ਲਿਸਟ ਕਰਨ ਦਾ ਫੈਸਲਾ ਕੀਤਾ ਗਿਆ ਪਰ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਾਰਕਿੰਗ ਸਾਈਟਾਂ ਦੀ ਬੋਲੀ ਨਹੀਂ ਰੱਖੀ ਗਈ।...

ਫੋਟੋ - http://v.duta.us/cXOhpwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/YGxy6wAA

📲 Get Ludhiana-Khanna News on Whatsapp 💬