ਪੰਜਾਬ 'ਚ ਝੋਨੇ ਦੀ ਖਰੀਦ ਦੇ ਟੁੱਟੇ ਪਿਛਲੇ ਰਿਕਾਰਡ

  |   Punjabnews

ਚੰਡੀਗਡ਼੍ਹ, (ਭੁੱਲਰ)- ਸਾਉਣੀ ਮੰਡੀਕਰਨ ਸੀਜ਼ਨ 2019-20 ਦੌਰਾਨ ਸਰਕਾਰੀ ਏਜੰਸੀਆਂ ਵਲੋਂ 13 ਨਵੰਬਰ ਤੱਕ 15231052 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਨਾਲ ਇਹ ਅੰਕਡ਼ਾ ਪਿਛਲੇ ਵਰ੍ਹੇ ਇਸੇ ਤਰੀਕ ਤੱਕ ਸਰਕਾਰੀ ਏਜੰਸੀਆਂ ਵੱਲੋਂ ਕੀਤੀ 14944231 ਮੀਟ੍ਰਿਕ ਟਨ ਖਰੀਦ ਨੂੰ ਪਾਰ ਕਰ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵਲੋਂ ਬੁੱਧਵਾਰ ਤੱਕ 15332321 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਜਦਕਿ ਸਰਕਾਰ ਵਲੋਂ ਆਡ਼੍ਹਤੀਆਂ/ਕਿਸਾਨਾਂ ਦੇ ਖਾਤਿਆਂ ਵਿਚ 23485.35 ਕਰੋਡ਼ ਰੁਪਏ ਟਰਾਂਸਫ਼ਰ ਕੀਤੇ ਜਾ ਚੁੱਕੇ ਹਨ ਅਤੇ 1055840 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਮਿਲਿਆ ਹੈ। ਬੁਲਾਰੇ ਮੁਤਾਬਕ 72 ਘੰਟੇ ਵਾਲੇ ਚੁਕਾਈ ਨਿਯਮ ਤਹਿਤ 6 ਜ਼ਿਲਿਆਂ ਫ਼ਤਿਹਗਡ਼੍ਹ ਸਾਹਿਬ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਚ 100 ਫੀਸਦੀ ਚੁਕਾਈ ਮੁਕੰਮਲ ਹੋਣ ਨਾਲ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ।...

ਫੋਟੋ - http://v.duta.us/gnmu1gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/F9bRZgAA

📲 Get Punjab News on Whatsapp 💬