ਪਸ਼ੂ ਪਾਲਕਾਂ ਨੂੰ ਸ਼ੈੱਡ ਬਣਾਉਣ ਲਈ ਮਿਲੇਗੀ 54 ਹਜ਼ਾਰ ਰੁਪਏ ਸਬਸਿਡੀ: ਢਿੱਲੋਂ

  |   Chandigarhnews

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਬਲਾਕ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬਲਾਕ ਪੰਚਾਇਤ ਦਫਤਰ ਵਿਖੇ ਹੋਈ। ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ। ਬਲਾਕ ਸੰਮਤੀ ਚੇਅਰਮੈਨ ਸਿਮਰਨਜੀਤ ਕੌਰ ਅਤੇ ਉੱਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਯੋਜਨਾ ਤਹਿਤ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪਸ਼ੂ ਸ਼ੈਡ ਬਣਾਉਣ ਲਈ ਸਬਸਿਡੀ ਦਿੱਤੀ ਜਾਵੇਗੀ।

ਵਿਧਾਇਕ ਢਿੱਲੋਂ ਨੇ ਦੱਸਿਆ ਕਿ 6 ਪਸ਼ੂਆਂ ਦਾ ਸ਼ੈਡ ਬਣਾਉਣ ਲਈ ਕਰੀਬ 90 ਹਜ਼ਾਰ ਰੁਪਏ ਲਾਗਤ ਆਉਂਦੀ ਹੈ, ਜਿਸ ਤਹਿਤ ਪਸ਼ੂ ਪਾਲਕ 36 ਹਜ਼ਾਰ ਆਪਣੇ ਕੋਲੋਂ ਖਰਚੇਗਾ ਜਦਕਿ 54 ਹਜ਼ਾਰ ਰੁਪਏ ਦਾ ਮੈਟੀਰੀਅਲ ਅਤੇ ਮਗਨਰੇਗਾ ਯੋਜਨਾ ਤਹਿਤ ਲੇਬਰ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਪਸ਼ੂ ਪਾਲਕ ਜੋ 4 ਪਸ਼ੂਆਂ ਲਈ ਸ਼ੈਡ ਬਣਾਉਣਾ ਚਾਹੁੰਦੇ ਹਨ, ਉਸ 'ਤੇ 60 ਹਜ਼ਾਰ ਰੁਪਏ ਖਰਚ ਆਵੇਗਾ ਜਿਸ ਤਹਿਤ ਪਸ਼ੂ ਪਾਲਕ 24 ਹਜ਼ਾਰ ਰੁਪਏ ਆਪਣੇ ਕੋਲੋਂ ਖਰਚੇਗਾ ਅਤੇ ਬਾਕੀ ਪੈਸੇ ਮਗਨਰੇਗਾ ਯੋਜਨਾ ਤਹਿਤ ਪੰਚਾਇਤ ਵੱਲੋਂ ਦਿੱਤੇ ਜਾਣਗੇ।...

ਫੋਟੋ - http://v.duta.us/VuknzQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/uvunQQAA

📲 Get Chandigarh News on Whatsapp 💬