'ਬਾਬੇ ਨਾਨਕ' ਨੇ ਰੁਸ਼ਨਾਇਆ ਸੀ ਮਨੁੱਖਤਾ ਦੀ ਸੇਵਾ ਦਾ ਰਾਹ

  |   Jalandharnews

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੇਸ਼-ਵਿਦੇਸ਼ ਦੇ ਕਰੋੜਾਂ ਲੋਕ ਉਤਸ਼ਾਹ ਅਤੇ ਸ਼ਰਧਾ ਨਾਲ ਭਰਪੂਰ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਵੀ ਖੁੱਲ੍ਹ ਗਿਆ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਬਾਬੇ ਨੂੰ ਸਿਜਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਬੇਮਿਸਾਲ ਨਿਰਮਾਣ, ਨਗਰ-ਕੀਰਤਨ, ਸੈਮੀਨਾਰ, ਗੁਰਬਾਣੀ-ਕੀਰਤਨ ਦੀ ਛਹਿਬਰ। ਇਸ ਸਭ ਦੌਰਾਨ ਸ਼ਰਧਾਲੂਆਂ ਲਈ ਲੰਗਰਾਂ ਦੇ ਪ੍ਰਬੰਧ, ਜਿਹੜੇ ਗੁਰੂ ਸਾਹਿਬ ਵੱਲੋਂ ਰੁਸ਼ਨਾਏ ਮਾਨਵ-ਸੇਵਾ ਦੇ ਉਸ ਮਾਰਗ 'ਤੇ ਚੱਲਣ ਦਾ ਯਤਨ ਹਨ, ਜਿਹੜਾ ਭੁੱਖੇ ਸਾਧੂਆਂ ਨੂੰ 20 ਰੁਪਏ ਨਾਲ ਭੋਜਨ ਛਕਾਉਣ ਦੇ ਮੁੱਢਲੇ ਕਦਮ ਨਾਲ ਆਰੰਭ ਹੋਇਆ ਸੀ। ਗੁਰੂ ਜੀ ਦੇ ਇਸ ਸੇਵਾ-ਫਲਸਫੇ ਨੂੰ ਸੰਸਾਰ ਭਰ 'ਚ ਹੋਰ ਜ਼ਿਆਦਾ ਪ੍ਰਤੀਬੱਧਤਾ ਅਤੇ ਦ੍ਰਿੜ੍ਹਤਾ ਨਾਲ ਅਪਣਾਏ ਜਾਣ ਦੀ ਲੋੜ ਹੈ। ਸੰਸਾਰ 'ਚ ਉਨ੍ਹਾਂ ਲੋਕਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਕੋਲ ਚੋਖਾ ਸਰਮਾਇਆ ਅਤੇ ਕਮਾਈ ਦੇ ਭਰਪੂਰ ਸਰੋਤ ਹਨ। ਉਨ੍ਹਾਂ ਲੋਕਾਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਜਿਹੜੇ ਦੋ-ਵਕਤ ਦੀ ਰੋਟੀ ਦੇ ਮੁਥਾਜ ਹਨ ਅਤੇ ਦੁੱਖਾਂ, ਰੋਗਾਂ, ਸੰਕਟਾਂ ਦੀ ਘੁੰਮਣਘੇਰੀ 'ਚ ਰਿੜਕੇ ਜਾ ਰਹੇ ਹਨ। ਲੱਖਾਂ-ਕਰੋੜਾਂ ਲੋਕ ਕੁਦਰਤੀ-ਗੈਰ ਕੁਦਰਤੀ ਆਫਤਾਂ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਉਡੀਕ ਰਹੀਆਂ ਹਨ ਕਿ ਕੋਈ 'ਸੱਚੇ-ਸੌਦੇ' ਵਾਲੇ ਰਾਹ ਦਾ ਪਾਂਧੀ ਮਦਦ ਵਾਲੇ ਹੱਥ ਲੈ ਕੇ ਉਨ੍ਹਾਂ ਤਕ ਵੀ ਬਹੁੜੇ।...

ਫੋਟੋ - http://v.duta.us/xU-rLgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/Ml8OHQAA

📲 Get Jalandhar News on Whatsapp 💬