ਮਾਛੀਵਾੜਾ ਡਾਕਘਰ 'ਚ ਸਟਾਫ ਨਾ ਹੋਣ ਕਾਰਨ ਕੰਮਕਾਜ ਠੱਪ, ਲੋਕ ਪਰੇਸ਼ਾਨ

  |   Chandigarhnews

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦਾ ਡਾਕਘਰ ਘੱਟ ਸਟਾਫ਼ ਤੇ ਮਾੜੀ ਕਾਰਗੁਜ਼ਾਰੀ ਕਾਰਨ ਹਮੇਸ਼ਾ ਹੀ ਸੁਰਖ਼ੀਆਂ 'ਚ ਛਾਇਆ ਰਹਿੰਦਾ ਹੈ। ਇਸ ਡਾਕਘਰ ਨਾਲ ਜੁੜੇ ਸੈਂਕੜੇ ਹੀ ਪਿੰਡ ਅਤੇ ਬੱਚਤ ਖਾਤਿਆਂ ਵਾਲੇ ਲੋਕ ਪਰੇਸ਼ਾਨੀ ਨਾਲ ਜੂਝ ਰਹੇ ਹਨ ਪਰ ਸਰਕਾਰ ਤੇ ਸਬੰਧਿਤ ਵਿਭਾਗ ਬੇਪਰਵਾਹ ਹੋਇਆ ਬੈਠਾ ਹੈ, ਲੋਕਾਂ ਦੀ ਮੁਸ਼ਕਲਾਂ ਨਹੀਂ ਦਿਖਾਈ ਦੇ ਰਹੀਆਂ। ਮਾਛੀਵਾੜਾ ਡਾਕਘਰ ਵਿਚ ਪੋਸਟ ਮਾਸਟਰ ਸਮੇਤ ਕੁੱਲ 3 ਕਰਮਚਾਰੀ ਹਨ, ਜਿਨ੍ਹਾਂ 'ਚੋਂ ਇੱਕ ਛੁੱਟੀ 'ਤੇ ਚੱਲ ਰਿਹਾ ਸੀ, ਜਿਸ ਕਾਰਨ ਪਿਛਲੇ 3-4 ਦਿਨਾਂ ਤੋਂ ਡਾਕਘਰ ਨਾਲ ਜੁੜੇ ਖਾਤਾਧਾਰਕ ਜੋ ਆਪਣੇ ਪੈਸੇ ਜਮ੍ਹਾਂ ਤੇ ਕਢਵਾਉਣ ਆ ਰਹੇ ਸਨ, ਉਨ੍ਹਾਂ ਦਾ ਕੰਮ ਬਹੁਤ ਮੁਸ਼ਕਲ ਨਾ ਹੋ ਰਿਹਾ ਸੀ। ਡਾਕਘਰ ਆਏ ਕਈ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਪੈਸੇ ਕਢਵਾਉਣ ਲਈ ਗੇੜੇ ਮਾਰ ਰਹੇ ਹਨ ਪਰ ਇੱਥੇ ਤਾਇਨਾਤ ਪੋਸਟ ਮਾਸਟਰ ਵਲੋਂ ਉਨ੍ਹਾਂ ਨੂੰ ਕੋਰਾ ਜਵਾਬ ਦਿੱਤਾ ਜਾਂਦਾ ਹੈ ਕਿ ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਦਾ ਕੰਮ ਨਹੀਂ ਹੋ ਸਕਦਾ।...

ਫੋਟੋ - http://v.duta.us/xkCzdQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/IfjaEAAA

📲 Get Chandigarh News on Whatsapp 💬