ਮਾਪਿਆਂ ਦੇ ਇਕਲੌਤੇ ਪੁੱਤ ਨਾਲ ਅਮਰੀਕਾ 'ਚ ਵਾਪਰਿਆ ਹਾਦਸਾ, ਮੌਤ

  |   Punjabnews

ਨਡਾਲਾ, (ਸ਼ਰਮਾ)- ਅਮਰੀਕਾ ਦੀ ਕੈਲੇਫੋਰਨੀਆਂ ਸਟੇਟ 'ਚ ਹੋਏ ਸੜਕ ਹਾਦਸੇ 'ਚ ਪਿੰਡ ਮਿਰਜਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਸ਼ਰਨਜੀਤ ਸਿੰਘ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ। ਘਟਨਾ ਸਮੇਂ ਉਹ ਇਕ ਟਰਾਲੇ 'ਤੇ ਸਾਮਾਨ ਲੈ ਕੇ ਮੈਕਸੀਕੋ ਜਾ ਰਹੇ ਸਨ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ ਟਰਾਲੇ ਨੂੰ ਨਡਾਲਾ ਨਿਵਾਸੀ ਨੌਜਵਾਨ ਚਲਾ ਰਿਹਾ ਸੀ। ਜਦ ਕਿ ਸ਼ਰਨਜੀਤ ਸਿੰਘ ਦੂਸਰੀ ਸਾਈਡ ਸੁੱਤਾ ਹੋਇਆ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਕਾਰਣ ਸ਼ਰਨਜੀਤ ਦੀ ਮੌਤ ਹੋ ਗਈ।

ਉਸਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਉਨ੍ਹਾਂ ਦਾ ਇਹ ਹੋਣਹਾਰ ਪੁੱਤਰ ਅਮਰੀਕਾ ਗਿਆ ਸੀ ਤੇ ਇਸ ਵੇਲੇ ਕੈਲੇਫੋਰਨੀਆ ਸਟੇਟ ਦੇ ਸ਼ਹਿਰ ਵਿਕਸਟੀਲ ਵਿਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ। ਉਨ੍ਹਾਂ ਦਾ ਇਕੋ ਬੇਟਾ ਤੇ ਇਕ ਬੇਟੀ ਹੈ। ਦੋ ਕੁ ਮਹੀਨੇ ਬਾਅਦ ਉਸਨੇ ਆਪਣੀ ਭੈਣ ਦੇ ਵਿਆਹ 'ਤੇ ਆਉਣਾ ਸੀ ਪਰ ਇਹ ਭਾਣਾ ਵਾਪਰ ਗਿਆ।...

ਫੋਟੋ - http://v.duta.us/OtSMdAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/ssLKOwAA

📲 Get Punjab News on Whatsapp 💬