ਵਿਅਕਤੀ ਦੀਆਂ ਅੱਖਾਂ 'ਚ ਸਪ੍ਰੇ ਪਾ ਕੇ ਲੁੱਟੇ 3 ਲੱਖ ਰੁਪਏ (ਵੀਡੀਓ)

  |   Sangrur-Barnalanews

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਪੇਦਨੀ 'ਚ ਅਣਪਛਾਤੇ ਲੁਟੇਰੇ ਨੇ ਇਕ ਵਿਅਕਤੀ ਦੀਆਂ ਅੱਖਾਂ 'ਚ ਸਪ੍ਰੇ ਪਾ ਕੇ 3 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਪੀੜਤ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਪੇਦਨੀ ਦੇ ਐਕਸਿਸ ਬੈਂਕ ਤੋਂ 2 ਲੱਖ 10 ਹਜ਼ਾਰ ਰੁਪਏ ਕੱਢਵਾ ਕੇ ਸੰਗਰੂਰ ਬੈਂਕ 'ਚ ਜਮ੍ਹਾ ਕਰਵਾਉਣ ਜਾ ਰਿਹਾ ਸੀ ਤੇ 1 ਲੱਖ ਰੁਪਿਆ ਉਹ ਘਰੋਂ ਲੈ ਕੇ ਆਇਆ ਸੀ। ਕੁੱਲ 3 ਲੱਖ 10 ਹਜ਼ਾਰ ਰੁਪਏ ਦੀ ਰਕਮ ਲੈ ਕੇ ਜਿਵੇਂ ਹੀ ਬੈਂਕ ਤੋਂ ਸੰਗਰੂਰ ਲਈ ਨਿਕਲਿਆ ਤਾਂ ਰਾਹ 'ਚ ਕਿਸੇ ਵਿਅਕਤੀ ਨੇ ਉਸ ਦੇ ਮੋਟਰਸਾਈਕਲ ਨੂੰ ਪਿਛਿਓਂ ਟੱਕਰ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਤੇ ਉਸ ਦੀਆਂ ਅੱਖਾਂ 'ਚ ਸਪ੍ਰੇ ਪਾ ਕੇ ਪੈਸੇ ਲੁੱਟ ਕੇ ਫਰਾਰ ਹੋ ਗਿਆ। ਕੁਲਵਿੰਦਰ ਮੁਤਾਬਕ ਉਸ ਦੇ ਝੋਲੇ 'ਚ ਪਏ 3 ਲੱਖ ਲੁਟੇਰਾ ਲੈ ਕੇ ਰਫੂ ਚੱਕਰ ਹੋ ਗਿਆ ਜਦ ਕਿ ਜੇਬ 'ਚ ਪਿਆ 10 ਹਜ਼ਾਰ ਉਸ ਕੋਲ ਬਚ ਗਿਆ। ਪੀੜਤ ਨੇ ਪੁਲਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।...

ਇਥੇ ਪਡ੍ਹੋ ਪੁਰੀ ਖਬਰ - - http://v.duta.us/OxpmoQAA

📲 Get Sangrur-barnala News on Whatsapp 💬