ਵਿਦੇਸ਼ਾਂ ਤੋਂ ਅਜੇ ਤੱਕ ਮਾਤਰ 6-7 ਹਜ਼ਾਰ ਪ੍ਰਵਾਸੀ ਪੰਛੀ ਹੀ ਪਹੁੰਚੇ ਕੇਸ਼ੋਪੁਰ ਛੰਭ

  |   Punjabnews

ਗੁਰਦਾਸਪੁਰ (ਵਿਨੋਦ) : ਵੈਸੇ ਤਾਂ ਪ੍ਰਵਾਸੀ ਪੰਛੀ ਹਰ ਸਾਲ ਅਕਤੂਬਰ ਮਹੀਨੇ ਦੇ ਅੰਤ ਵਿਚ ਕੇਸ਼ੋਪੁਰ ਛੰਭ ਵਿਚ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਮੌਸਮ ਵਿਚ ਕੁਝ ਗਰਮੀ ਹੋਣ ਕਾਰਣ ਇਹ ਪ੍ਰਵਾਸੀ ਪੰਛੀ ਗੁਰਦਾਸਪੁਰ ਦੇ ਕੇਸ਼ੋਪੁਰ ਛੰਭ 'ਚ ਹੁਣ ਪਹੁੰਚਣੇ ਸ਼ੁਰੂ ਹੋਏ ਹਨ। ਇਨ੍ਹਾਂ ਪੰਛੀਆਂ ਦੇ ਛੰਭ ਵਿਚ ਆਉਣ ਨਾਲ ਇਥੇ ਫਿਰ ਰੌਣਕ ਦਿਖਾਈ ਦੇਣ ਲੱਗੀ ਹੈ। ਗੁਰਦਾਸਪੁਰ ਤੋਂ ਮਾਤਰ 8 ਕਿਲੋਮੀਟਰ ਦੂਰ ਕੇਸ਼ੋਪੁਰ ਛੰਭ ਜੋ ਲਗਭਗ 800 ਏਕੜ 'ਚ ਫੈਲਿਆ ਹੋਇਆ ਹੈ, ਵਿਚ ਹਰ ਸਾਲ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਇਹ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਉਂਦੇ ਹਨ। ਸਾਈਬੇਰੀਆ, ਕਜਾਕਿਸਤਾਨ ਸਮੇਤ ਹੋਰ ਦੇਸ਼ਾਂ ਤੋਂ ਇਹ ਪੰਛੀ ਇਸ ਛੰਭ ਵਿਚ ਪਹੁੰਚਦੇ ਹੀ ਪਾਣੀ ਵਿਚ ਅਠਖੇਲੀਆ ਕਰਦੇ ਦਿਖਾਈ ਦਿੰਦੇ ਹਨ। ਬੇਸ਼ੱਕ ਕੁਝ ਸਾਲਾਂ ਤੋਂ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਲੋਕਾਂ ਅਤੇ ਗਲੋਬਲ ਵਾਰਮਿੰਗ ਦੇ ਕਹਿਰ ਕਾਰਣ ਇਸ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਵਿਚ 90 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਉਸ ਦੇ ਬਾਵਜੂਦ ਇਹ ਪੰਛੀ ਛੰਭ ਵਿਚ ਆਉਂਦੇ ਹਨ ਅਤੇ ਮਾਰਚ ਮਹੀਨੇ ਵਿਚ ਵਾਪਸ ਆਪਣੇ ਦੇਸ਼ਾਂ ਨੂੰ ਚਲੇ ਜਾਂਦੇ ਹਨ। ਅਜੇ ਪਹਿਲੇ ਚਰਨ ਵਿਚ ਮਾਤਰ 6-7 ਹਜ਼ਾਰ ਪੰਛੀ ਹੀ ਇਥੇ ਪਹੁੰਚੇ ਹਨ ਅਤੇ ਸੜਕ ਤੋਂ ਕਾਫੀ ਦੂਰ ਆਪਣਾ ਆਸ਼ਿਆਨਾ ਬਣਾ ਰਹੇ ਹਨ।...

ਫੋਟੋ - http://v.duta.us/LUrmWAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/6xyTYgAA

📲 Get Punjab News on Whatsapp 💬