ਸ਼ਹਿਰ 'ਚ ਲੱਗੇ 450 ਮੋਬਾਇਲ ਟਾਵਰਾਂ ਨੇ ਨਹੀਂ ਭਰਿਆ ਪ੍ਰਾਪਰਟੀ ਟੈਕਸ, ਨੋਟਿਸ ਜਾਰੀ

  |   Patialanews

ਪਟਿਆਲਾ (ਬਲਜਿੰਦਰ)-ਤਿਉਹਾਰਾਂ ਤੋਂ ਬਾਅਦ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਯੂਨਿਟਾਂ ਵੱਲੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਗਿਆ, ਅਜਿਹੇ 10 ਹਜ਼ਾਰ ਡਿਫਾਲਟਰਾਂ ਨੂੰ ਨਗਰ ਨਿਗਮ ਨੇ ਨੋਟਿਸ ਜਾਰੀ ਕਰਨ ਤੋਂ ਬਾਅਦ 450 ਸ਼ਹਿਰਾਂ ਵਿਚ ਲੱਗੇ ਮੋਬਾਇਲ ਟਾਵਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਵੀ ਨੋਟਿਸ ਭੇਜੇ ਹਨ। ਹੁਣ ਤੱਕ ਉਨ੍ਹਾਂ ਟਾਵਰਾਂ ਦੇ ਟੈਕਸ ਭਰਨ ਵਿਚ ਵੱਡੀ ਮੁਸ਼ਕਲ ਬਣੀ ਹੋਈ ਸੀ ਕਿ ਟੈਕਸ ਮਕਾਨ ਮਾਲਕ ਵੱਲੋਂ ਭਰਿਆ ਜਾਏਗਾ ਜਾਂ ਕੰਪਨੀ ਵੱਲੋਂ। ਜਿਹੜੀ ਕੰਪਨੀ ਵੱਲੋਂ ਆਪਣੇ ਐਗਰੀਮੈਂਟ ਵਿਚ ਮਕਾਨ ਮਾਲਕਾਂ ਨੇ ਟੈਕਸ ਭਰਨ ਦਾ ਐਗਰੀਮੈਂਟ ਕੀਤਾ ਹੈ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਨੋਟਿਸ ਜਾਰੀ ਕੀਤੇ ਗਏ ਹਨ। ਕਈ ਕੰਪਨੀਆਂ ਵੱਲੋਂ ਟਾਵਰ ਦਾ ਪ੍ਰਾਪਰਟੀ ਟੈਕਸ ਭਰਨ ਦਾ ਐਗਰੀਮੈਂਟ ਕੀਤਾ ਗਿਆ ਹੈ। ਉਨ੍ਹਾਂ ਹਾਲਤਾਂ ਵਿਚ ਕੰਪਨੀ ਦਾ ਨੋਟਿਸ ਵੀ ਮਕਾਨ ਮਾਲਕ ਨੂੰ ਹੀ ਭੇਜਿਆ ਗਿਆ ਹੈ।...

ਫੋਟੋ - http://v.duta.us/z_ocbQEA

ਇਥੇ ਪਡ੍ਹੋ ਪੁਰੀ ਖਬਰ - - http://v.duta.us/DG9U5AAA

📲 Get Patiala News on Whatsapp 💬