ਸਾਂਝ ਰੇਡੀਓ 21 ਨਵੰਬਰ ਨੂੰ ਕਰੇਗਾ ਕਬੱਡੀ ਖਿਡਾਰੀਆਂ ਦਾ ਸਨਮਾਨ

  |   Punjabnews

ਜਲੰਧਰ : ਸਾਂਝ ਰੇਡਿਓ ਵੱਲੋ 21 ਨਵੰਬਰ ਨੂੰ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਜਲੰਧਰ ਦੇ ਸੀਟੀ ਗਰੁੱਪ ਆਫ ਇੰਸਟੀਟਿਊਟ ਦੇ ਸ਼ਾਹਪੁਰ ਕੈਂਪਸ ਵਿਚ ਹੋਵੇਗਾ। ਇਸ ਦਾ ਸਾਰਾ ਪ੍ਰਸਾਰਨ 'ਜਗ ਬਾਣੀ ਟੀਵੀ' 'ਤੇ ਦੇਖਿਆ ਜਾ ਸਕਦਾ ਹੈ। ਐਵਾਰਡ ਸ਼ੋਅ ਵਿਚ 200 ਤੋਂ ਵੱਧ ਖਿਡਾਰੀ ਸ਼ਾਮਿਲ ਹੋਣਗੇ। ਸਾਂਝ ਰੇਡਿਓ ਦੀ ਐੱਮ. ਡੀ. ਐੱਮ. ਕੇ. ਨੇ ਦੱਸਿਆ ਕਿ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਵਿਚ ਕਬੱਡੀ ਖਿਡਾਰੀਆਂ ਦੇ ਨਾਲ-ਨਾਲ ਕਬੱਡੀ ਪ੍ਰਮੋਟਰਾ ਦਾ ਵੀ ਸਨਮਾਨ ਕੀਤਾ ਜਾਵੇਗਾ। ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ,ਉਸੇ ਤਰ੍ਹਾਂ ਖੇਡ ਕਬੱਡੀ ਹੈ, ਪਿਛਲੇ ਸਾਲ 100 ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ 200 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ ਖਿਡਾਰਿਆਂ ਦੀ ਚੋਣ ਸਪੈਸ਼ਲ ਪੈਨਲ ਰਾਹੀ ਕੀਤੀ ਗਈ ਹੈ, ਜਿਨ੍ਹਾਂ ਨੂੰ ਬੈਸਟ ਜਾਫੀ, ਬੈਸਟ ਰੇਡਰ, ਬੈਸਟ ਖਿਡਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ 'ਜਗ ਬਾਣੀ' ਕਾਫੀ ਸਹਿਯੋਗ ਦੇ ਰਿਹਾ ਹੈ। ਆਈਕੋਨਿਕ ਮੀਡੀਆ ਦੇ ਐੱਮ. ਡੀ. ਪ੍ਰਤੀਕ ਮਹਿੰਦਰੂ ਨੇ ਕਿਹਾ ਕਿ ਪੰਜਾਬ ਪ੍ਰਾਈਡ-2 ਵਿਚ ਸਮਾਜ ਦੇ ਲਈ ਕੰਮ ਕਰਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਣ ਕੀਤਾ ਜਾਵੇਗਾ।...

ਫੋਟੋ - http://v.duta.us/Q5azHgAA

ਇਥੇ ਪਡ੍ਹੋ ਪੁਰੀ ਖਬਰ - - http://v.duta.us/qbvRwQAA

📲 Get Punjab News on Whatsapp 💬