ਸਮਰਾਲਾ 'ਚ ਕੁੜੀਆਂ ਨਹੀਂ ਸੁਰੱਖਿਅਤ, ਲਗਾਤਾਰ ਬਲਾਤਕਾਰ ਦੇ 3 ਮਾਮਲੇ ਆਏ ਸਾਹਮਣੇ

  |   Punjabnews

ਸਮਰਾਲਾ (ਗਰਗ, ਗੋਪਾਲ) : ਸਮਰਾਲਾ 'ਚ ਕੁੱਝ ਦਿਨ ਪਹਿਲਾਂ ਇਕ 13 ਸਾਲ ਦੀ ਨਬਾਲਗ ਲੜਕੀ ਨਾਲ ਹੋਏ ਜਬਰ-ਜ਼ਨਾਹ ਮਗਰੋਂ ਅਜੇ 4 ਦਿਨ ਪਹਿਲਾਂ ਹੀ ਇਕ ਕਾਲਜ ਵਿਦਿਆਰਥਣ ਨਾਲ ਹੋਏ ਰੇਪ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਅੱਜ ਫ਼ਿਰ ਇਕ ਹੋਰ ਲੜਕੀ ਦੀ ਆਬਰੂ ਲੁੱਟੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਾਵੇਂ ਕਿ ਪੁਲਸ ਨੇ ਇਨ੍ਹਾਂ ਮਾਮਲਿਆਂ 'ਚ ਕੇਸ ਦਰਜ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਪਰ ਜਿਸ ਤਰ੍ਹਾਂ ਰੇਪ ਦੇ ਮਾਮਲੇ ਵੱਧ ਰਹੇ ਹਨ, ਉਹ ਸਮਾਜ ਅਤੇ ਮਾਪਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।

ਇਕ ਹੋਰ ਤਾਜ਼ਾ ਮਾਮਲੇ ਵਿਚ ਇਕ ਕੰਪਨੀ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਵਾਲੇ ਵਿਅਕਤੀ ਨੇ ਉਸੇ ਕੰਪਨੀ ਵਿਚ ਕੰਮ ਕਰਦੀ ਇਕ ਲੜਕੀ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਸ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮਜਬੂਰੀ 'ਚ ਉਹ ਆਪਣਾ ਪਰਿਵਾਰ ਚਲਾਉਣ ਲਈ ਸਮਰਾਲਾ ਨੇੜੇ ਇਕ ਫ਼ੈਕਟਰੀ ਵਿਚ ਕੰਮ ਕਰਦੀ ਸੀ ਅਤੇ ਉੱਥੇ ਸਕਿਓਰਿਟੀ ਗਾਰਡ ਵਜੋਂ ਡਿਊਟੀ ਕਰ ਰਹੇ ਨੌਜਵਾਨ ਨੇ ਪਹਿਲਾਂ ਜ਼ਬਰਦਸਤੀ ਉਸ ਨਾਲ ਦੋਸਤੀ ਕੀਤੀ ਅਤੇ ਉਸ ਤੋਂ ਬਾਅਦ ਕਥਿਤ ਦੋਸ਼ੀ ਨੇ ਇਕ ਪਿੰਡ 'ਚ ਆਪਣੇ ਮਾਮੇ ਦੇ ਘਰ ਲਿਜਾ ਕੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਦੇਣ ਮਗਰੋਂ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਲੜਕੀ ਨੇ ਇਥੋਂ ਤੱਕ ਵੀ ਦੋਸ਼ ਲਗਾਇਆ ਕਿ ਉਸ ਨਾਲ ਹੋਏ ਜਬਰ-ਜ਼ਨਾਹ ਵਿੱਚ ਉਕਤ ਦੇ ਮਾਮੇ ਨੇ ਵੀ ਸਾਥ ਦਿੱਤਾ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਉਸਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।...

ਫੋਟੋ - http://v.duta.us/9DBH3wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/R5VUdwAA

📲 Get Punjab News on Whatsapp 💬