ਹੌਜਰੀ ਵਪਾਰੀ ਦੀ ਪਤਨੀ ਨੂੰ ਬੰਧਕ ਬਣਾ ਕੇ ਨੌਕਰ ਨੇ ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ

  |   Ludhiana-Khannanews

ਲੁਧਿਆਣਾ (ਰਿਸ਼ੀ)- 12 ਦਿਨ ਪਹਿਲਾਂ ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਰੱਖੇ ਇਕ ਨੇਪਾਲੀ ਨੌਕਰ ਨੇ ਆਪਣੇ 2 ਦੋਸਤਾਂ ਦੇ ਨਾਲ ਮਿਲ ਕੇ ਪੰਚਸ਼ੀਲ ਕਾਲੋਨੀ 'ਚ ਦਿਨ-ਦਿਹਾੜੇ ਵਾਰਦਾਤ ਕਰ ਦਿੱਤੀ। ਘਰ 'ਚ ਮੌਜੂਦ ਹੌਜ਼ਰੀ ਵਪਾਰੀ ਦੀ ਪਤਨੀ ਨਾਲ ਕੁੱਟਮਾਰ ਕਰਕੇ, ਉਸ ਨੂੰ ਬੰਦੀ ਬਣਾ ਕੇ ਅਲਮਾਰੀ 'ਚੋਂ 25 ਲੱਖ ਕੈਸ਼, 50 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ, 3 ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪਤਾ ਲਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਥਾਣਾ ਸਰਾਭਾ ਨਗਰ ਦੀ ਪੁਲਸ ਜਾਂਚ 'ਚ ਜੁਟ ਗਈ। ਹੌਜ਼ਰੀ ਵਪਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਧੋਪੁਰੀ 'ਚ ਬਵੇਜਾ ਬ੍ਰਦਰਜ਼ ਨਾਂ ਦੀ ਇਕ ਹੌਜ਼ਰੀ ਇਕਾਈ ਹੈ। ਬੁੱਧਵਾਰ ਸਵੇਰੇ ਉਸ ਦੇ ਦੋਵੇਂ ਬੇਟੇ ਸਕੂਲ ਚਲੇ ਗਏ। ਲਗਭਗ 10.30 ਵਜੇ ਉਹ ਵੀ ਪਤਨੀ ਸੋਨੀਆ ਨਾਲ ਨਾਸ਼ਤਾ ਕਰਕੇ ਫੈਕਟਰੀ ਚਲਾ ਗਿਆ। ਦੁਪਹਿਰ 1.20 ਵਜੇ ਜਦੋਂ ਬੇਟਾ ਰਾਘਵ ਸਕੂਲੋਂ ਘਰ ਵਾਪਸ ਆਇਆ ਤਾਂ ਉਨ੍ਹਾਂ ਨੂੰ ਵਾਰਦਾਤ ਬਾਰੇ ਪਤਾ ਲੱਗਾ। ਨੇਪਾਲੀ ਆਪਣੇ ਕੱਪÎੜਿਆਂ ਦਾ ਇਕ ਬੈਗ ਉੱਥੇ ਛੱਡ ਗਿਆ।...

ਫੋਟੋ - http://v.duta.us/1UJgfwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/vIAxRgAA

📲 Get Ludhiana-Khanna News on Whatsapp 💬