Punjabi Version

  |   Golden Temple Hukamnama

Ang: 709

ਤੇਰੇ ਚਰਨਾਂ ਦੀ ਧੂੜ ਨਾਲ ਮੇਰੀ ਦੇਹ ਪਾਵਨ ਹੋ ਜਾਂਦੀ ਹੈ। ਹੇ ਸੁਆਮੀ ਸਾਹਿਬ! ਗੁਰੂ-ਪ੍ਰਮੇਸ਼ਰ, ਤੂੰ ਸਦੀਵ ਹੀ ਮੇਰੇ ਅੰਗ ਸੰਗ ਹੈ। ਸਲੋਕ। ਆਪਣੀ ਜੀਭ ਨਾਲ ਮੈਂ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਆਪਣੇ ਕੰਨਾਂ ਨਾਲ ਮੈਂ ਅੰਮ੍ਰਿਤ-ਪਾਨ ਨੂੰ ਸੁਣਦਾ ਹਾਂ। ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹੈ। ਜੋ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਕੇਵਲ ਇਕ ਸੁਆਮੀ ਦੇ ਬਗੈਰ ਸਮੂਹ ਕਾਰ-ਵਿਹਾਰ ਝੂਠੇ ਹਨ। ਨਾਨਕ, ਸੁਲੱਖਣੇ ਹਨ ਉਹ ਜੋ ਆਪਣੇ ਸੱਚੇ ਸਾਹਿਬ ਨਾਲ ਪ੍ਰੇਮ ਕਰਦੇ ਹਨ। ਪਉੜੀ। ਮੈਂ ਉਨ੍ਹਾਂ ਉਤੋਂ ਸਦੀਵ ਹੀ ਸਕਦੇ ਵੰਞਦਾ ਹਾਂ, ਜੋ ਪ੍ਰਭੂ ਦੀ ਕਥਾ ਵਾਰਤਾ ਸੁਣਦੇ ਹਨ। ਮੁਕੰਮਲ ਅਤੇ ਮੁੱਖੀਏ ਹਨ ਉਹ ਜੋ ਸੁਆਮੀ ਮੂਹਰੇ ਆਪਣਾ ਮਸਤਕ ਨਿਭਾਉਂਦੇ ਹਨ। ਸੁੰਦਰ ਹਨ ਉਹ ਹੱਥ, ਜੋ ਸਾਈਂ ਦੀਆਂ ਅਨੰਤ ਸਿਫਤਾਂ ਲਿਖਦੇ ਹਨ। ਪਾਵਨ ਅਤੇ ਪਾਕ ਹਨ ਉਹ ਪੈਰ, ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ। ਸਾਧੂਆਂ ਦੇ ਨਾਲ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖੜੇ ਦੂਰ ਜਾਂਦੇ ਹਨ। ਸਲੋਕ। ਪੂਰਨ ਚੰਗੇ ਨਸੀਬਾਂ ਰਾਹੀਂ ਆਦਮੀ ਦੀ ਪ੍ਰਾਲਭਧ ਜਾਗ ਪੈਂਦੀ ਹੈ ਅਤੇ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ। ਫਲਦਾਇਕ ਹੈ ਉਹ ਮੁਹਤ, ਹੇ ਨਾਨਕ! ਜਦ ਇਨਸਾਨ ਨੂੰ ਪ੍ਰਿਥਵੀ ਦੇ ਪਾਲਣਹਾਰ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਉਸ ਮੁਹਤ ਦਾ ਮੁਲ ਪਾਇਆ ਨਹੀਂ ਜਾ ਸਕਦਾ। ਇਸ ਦੀ ਖੁਸ਼ੀ ਅੰਦਾਜੇ ਤੋਂ ਪਰੇਡੇ ਹੁੰਦਾ ਹੈ। ਨਾਨਕ, ਕੇਵਲ ਉਹੀ ਸਮਾਂ ਕਬੂਲ ਪੈਂਦਾ ਹੈ, ਜਦ ਮੇਰੇ ਪ੍ਰੀਤਮ ਦਾ ਮਿਲਾਪ ਮੈਨੂੰ ਪ੍ਰਾਪਤ ਹੁੰਦਾ ਹੈ। ਪਉੜੀ। ਮੈਨੂੰ ਦਸ ਉਹ ਕਿਹੜਾ ਸਮਾਂ ਹੈ, ਜਦ ਮੈਂ ਆਪਣੇ ਸੁਆਮੀ ਨੂੰ ਪ੍ਰਾਪਤ ਹੋਵਾਂਗਾ? ਮੁਬਾਰਕ ਹੈ ਉਹ ਪਲ ਅਤੇ ਪ੍ਰਾਲਭਧ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਾਂਗਾ। ਦਿਨ ਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਉਤੱਮ, ਸ੍ਰੇਸ਼ਟ ਨਸੀਬਾਂ ਦੁਆਰਾ ਹੀ ਸਾਧੂਆਂ ਦੀ ਸੰਗਤ ਮਿਲਦੀ ਹੈ। ਮੈਂ ਨੀਵਾਂ ਹੋ ਕੇ ਉਨ੍ਹਾਂ ਦੇ ਪੈਰੀ ਪੈਂਦਾ ਹਾਂ। ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਤਿਹਾਇਆ ਹੈ। ਨਾਨਕ ਉਸ ਉਤੋਂ ਕੁਰਬਾਨ ਹੈ। ਸਲੋਕ। ਕੁਲ ਆਲਮ ਦਾ ਸੁਆਮੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਸਾਰੇ ਦੁੱਖਾਂ ਨੂੰ ਕਰਨਹਾਰ ਹੈ। ਸਾਹਿਬ ਪਨਾਹ ਦੇਣ ਦੇ ਸਮਰਥ ਹੈ। ਨਾਨਕ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ। ਸਵੈ-ਹੰਗਤਾ ਨੂੰ ਸਮੁੱਚੇ ਤੌਰ ਤੇ ਤਿਆਗ, ਮੈਂ ਮਾਲਕ ਦੇ ਪੈਰੀਂ ਪੈਂ ਗਿਆ ਹਾਂ। ਆਪਣੇ ਸਾਹਿਬ ਨੂੰ ਵੇਖ ਕੇ, ਮੇਰੀਆਂ ਤਕਲੀਫਾਂ ਤੇ ਦੁੱਖੜੇ ਦੂਰ ਹੋ ਗਏ ਹਨ, ਹੇ ਨਾਨਕ! ਪਉੜੀ। ਮੈਂਨੂੰ ਆਪਣੇ ਨਾਲ ਮਿਲਾ ਲੈ, ਹੇ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ। ਹੇ ਮਸਕੀਨਾਂ ਮਿਹਰਬਾਨ, ਮੇਰੀ ਰੱਖਿਆ ਕਰ। ਭਟਕਦਾ ਫਿਰਦਾ ਮੈਂ ਬਹੁਤ ਹਾਰ ਹੁੱਟ ਗਿਆ ਹਾਂ। ਸਾਧੂਆਂ ਨੂੰ ਪਿਆਰ ਕਰਨਾ ਅਤੇ ਪਾਪੀਆਂ ਨੂੰ ਤਾਰਣਾ ਤੇਰਾ ਸੁਭਾਵਕ ਧਰਮ ਹੈ, ਹੇ ਪ੍ਰਭੂ! ਤੇਰੇ ਬਾਝੋਂ ਹੋਰ ਕੋਈ ਨਹੀਂ। ਤੇਰੇ ਅਗੇ ਮੈਂ ਇਹ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ! ਮੈਨੂੰ ਹੱਥੋਂ ਪਕੜ ਲੈ, ਹੇ ਮਿਹਰਬਾਨ ਮਾਲਕ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ। ਸਲੋਕ। ਮਾਇਆਵਾਨ ਮਾਲਕ ਸਾਧੂਆਂ ਨੂੰ ਤਾਰਣ ਵਾਲਾ ਹੈ। ਸੁਆਮੀ ਦੇ ਜੱਸ ਗਾਇਨ ਕਰਨਾ ਹੀ ਮੇਰਾ ਆਸਰਾ ਹੈ। ਸਾਧੂਆਂ ਦੀ ਸੰਗਤ ਕਰਨ ਅਤੇ ਸ਼੍ਰੋਮਣੀ ਸਾਹਿਬ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ, ਹੇ ਨਾਨਕ! ਦਿਲ ਦੀ ਜਲਣ, ਚੰਨਣ ਦੇ ਲੈਂਪ, ਚੰਨ ਅਤੇ ਠੰਢੀ ਰੁਤ ਨਾਲ ਕਦਾਚਿਤ ਨਵਿਰਤ ਨਹੀਂ ਹੁੰਦੀ। ਪ੍ਰਭੂ ਦੇ ਨਾਮ ਦਾ ਜਾਪ ਕਰਨ ਦੁਆਰਾ ਹੀ, ਹੇ ਨਾਨਕ! ਇਹ (ਜਲਣ) ਸ਼ਾਂਤ ਹੋ ਜਾਂਦੀ ਹੈ। ਪਉੜੀ। ਸੁਆਮੀ ਦੇ ਕੰਵਲ ਚਰਨਾਂ ਦੀ ਪਨਾਹ ਲੈਣ ਦੁਆਰਾ ਸਾਰੇ ਇਨਸਾਨ ਪਰ ਉਤੱਰ ਜਾਂਦੇ ਹਨ। ਸ੍ਰਿਸ਼ਟੀ ਦੇ ਸੁਆਮੀ ਦੀ ਵਡਿਆਈ ਸ੍ਰਵਣ ਕਰਨ ਨਾਲ ਆਤਮਾ ਨਿੱਡਰ ਹੋ ਜਾਂਦੀ ਹੈ। ਕਿਸੇ ਵੀ ਚੀਜ਼ ਦੀ ਕਦਾਚਿਤ ਘਾਟ ਨਹੀਂ ਰਹਿ ਜਾਂਦੀ, ਜਦ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤਰ ਕਰ ਲਈ ਜਾਵੇ। ਪਵਿੱਤ੍ਰ ਪੁਰਸ਼ ਦੀ ਸੰਗਤ ਪਰਮ ਚੰਗੇ ਕਰਮਾਂ ਦੁਆਰਾ ਪ੍ਰਾਪਤ ਹੁੰਦੀ ਹੈ। ਦਿਨ ਦੇ ਅੱਠੇ ਪਹਿਰ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਸਦਾ ਹੀ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰ। ਸਲੋਕ। ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ। ਜਦ ਭਾਗਾਂ ਵਾਲਾ ਸਾਈਂ ਮਾਲਕ ਮਿਹਰਬਾਨ ਹੋ ਜਾਂਦਾ ਹੈ, ਹੇ ਨਾਨਕ! ਤਾਂ ਇਨਸਾਨ ਧਨ ਦੌਲਤ ਅੰਦਰ ਖੱਚਤ ਨਹੀਂ ਹੁੰਦਾ।