ਪੰਜਾਬ👉 ਨਹੀਂ ਸਗੋਂ ਕੈਨੇਡਾ 'ਚ ਗਿੱਪੀ ਗਰੇਵਾਲ🕺 ਇਕੱਠੇ ਕਰ ਰਹੇ ਹਨ '😍ਮੰਜੇ ਬਿਸਤਰੇ'

  |   Punjabnews

ਇਸ ਸਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ 'ਮੰਜੇ ਬਿਸਤਰੇ 2' ਲੈ ਕੇ ਆ ਰਹੇ ਹਨ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਕਿ ਇਹ ਫਿਲਮ ਇਸ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਗਿੱਪੀ ਗਰੇਵਾਲ ਇਸ ਫਿਲਮ ਨੂੰ ਲੈ ਕੇ ਕੋਈ ਵੀ ਕਮੀ ਪੇਸ਼ੀ ਨਹੀਂ ਛੱਡਣਾ ਚਾਹੁੰਦੇ, ਜਿਸ ਲਈ ਉਹ ਹੁਣ ਤੋਂ ਹੀ ਫਿਲਮ ਦੀ ਪ੍ਰਮੋਸ਼ਨ 'ਚ ਜੁੱਟ ਚੁੱਕੇ ਹਨ।

ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਪੋਸਟਰ ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਪੋਸਟਰ 'ਚ ਗਿੱਪੀ ਨਾਲ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੀਡੀਓ 'ਚ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕੀਤੇ ਜਾ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ।

ਇਥੇ ਵੇਖੋ ਵੀਡੀਓ - http://v.duta.us/NoZiogAA

ਦੱਸ ਦਈਏ ਕਿ ਇਸ ਫਿਲਮ 'ਮੰਜੇ ਬਿਸਤਰੇ' ਦਾ ਸੀਕਵਲ ਹੈ। ਪਿਛਲੀ ਫਿਲਮ 'ਚ ਮੰਜੇ ਬਿਸਤਰੇ ਪੰਜਾਬ 'ਚ ਹੀ ਇੱਕਠੇ ਕੀਤੇ ਗਏ ਸਨ ਪਰ ਇਸ ਵਾਰ ਮੰਜੇ ਬਿਸਤਰੇ ਪੰਜਾਬ 'ਚ ਨਹੀਂ ਸਗੋਂ ਸੱਤ ਸਮੁੰਦਰ ਪਾਰ ਦੇ ਵਿਦੇਸ਼ ਦੀ ਧਰਤੀ 'ਤੇ ਇਕੱਠੇ ਕੀਤੇ ਜਾ ਰਹੇ ਹਨ। ਕੈਨੇਡਾ 'ਚ ਗਿੱਪੀ ਗਰੇਵਾਲ ਦੀ ਟੀਮ ਮੰਜੇ ਬਿਸਤਰੇ ਇੱਕਠੇ ਕਰਨ ਲਈ ਪਹੁੰਚੀ ਹੋਈ ਹੈ। 'ਮੰਜੇ ਬਿਸਤਰੇ 2' 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣਗੇ।

ਇਥੇ ਪਡ੍ਹੋ ਪੁਰੀ ਖਬਰ - http://v.duta.us/yfV8BwAA

📲 Get Punjab News on Whatsapp 💬