ਪੁਲਵਾਮਾ👹 ਅੱਤਵਾਦੀ ਹਮਲੇ ਚ ਕ੍ਰਿਕਟਰ 🗣ਬੋਲੇ- ਹੁਣ ਗੱਲ ਜੰਗ ਦੇ ਮੈਦਾਨ ਚ 🇵🇰ਹੋਵੇ

  |   Punjabcricket

ਪੁਲਵਾਮਾ 'ਚ ਅੱਤਵਾਦੀਆਂ ਵਲੋਂ ਸੀ. ਆਰ. ਪੀ. ਐੱਫ. 'ਤੇ ਹਮਲਾ ਕੀਤਾ ਗਿਆ। ਜਿਸ 'ਚ 44 ਜਵਾਨ ਸ਼ਹੀਦ ਹੋ ਗਏ। ਇਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਬਹੁਤ ਗੁੱਸੇ 'ਚ ਦਿਖੇ। ਦੋਵਾਂ ਨੇ ਸੋਸ਼ਲ ਸਾਈਟ 'ਤੇ ਇਸ ਅੱਤਵਾਦੀ ਘਟਨਾ ਦੀ ਨਿੰਦਾ ਕੀਤੀ। ਨਾਲ ਹੀ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ।

ਅਸਲ 'ਚ ਦਰਦ ਮਹਿਸੂਸ ਕਰ ਰਿਹਾ ਹਾਂ ਕਿ ਜੰਮੂ-ਕਸ਼ਮੀਰ 'ਚ ਸਾਡੇ ਸੀ. ਆਰ. ਪੀ. ਐੱਫ. 'ਤੇ ਹੋਏ ਹਮਲੇ ਦੌਰਾਨ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੈਂ ਉਨ੍ਹਾਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

ਇਥੇ ਵੇਖੋ ਟਵੀਟ -http://v.duta.us/vTFcNAAA

ਹਾਂ, ਵੱਖਵਾਦੀਆਂ ਦੇ ਨਾਲ ਗੱਲ ਕਰਦੇ ਹਾਂ। ਹਾਂ, ਪਾਕਿਸਤਾਨ ਦੇ ਨਾਲ ਗੱਲ ਕਰਦੇ ਹਾਂ ਪਰ ਇਸ ਵਾਰ ਗੱਲਬਾਤ ਮੇਜ 'ਤੇ ਨਹੀਂ ਹੋ ਸਕਦੀ ਹੈ, ਇਸ ਨੂੰ ਯੁੱਧ ਦੇ ਮੈਦਾਨ 'ਤੇ ਹੋਣਾ ਚਾਹੀਦਾ ਹੈ। ਸ਼੍ਰੀਨਗਰ-ਜੰਮੂ 'ਤੇ ਆਈ. ਈ. ਡੀ ਬਲਾਸਟ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ ਹਨ।

ਇਥੇ ਵੇਖੋ ਟਵੀਟ -http://v.duta.us/1wt-nQAA

ਖਬਰ ਨਾਲ ਬਹੁਤ ਦੁਖੀ ਤੇ ਪਰੇਸ਼ਾਨ। ਮੈਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਾ ਹਾਂ। ਜਵਾਨਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾਵਾਂ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ।

ਇਥੇ ਵੇਖੋ ਟਵੀਟ -http://v.duta.us/s_MZ6QAA

ਪੁਲਵਾਮਾ 'ਚ ਸਾਡੇ ਬਹਾਦੁਰ ਸੀ. ਆਰ. ਪੀ. ਐੱਫ. 'ਤੇ ਹੋਏ ਹਮਲੇ ਦੇ ਬਾਰੇ 'ਚ ਸੁਣਕੇ ਦੁੱਖ ਹੋਇਆ। ਇਸ 'ਚ ਸਾਡੇ ਕਈ ਜਵਾਨ ਸ਼ਹੀਦ ਹੋ ਗਏ। ਮੈਂ ਹਮਲੇ 'ਚ ਜ਼ਖਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

ਇਥੇ ਵੇਖੋ ਫੋਟੋ - http://v.duta.us/UDNTcgAA

📲 Get PunjabCricket on Whatsapp 💬