ਲੁਧਿਆਣਾ ਗੈਂਗਰੇਪ :👳 ਰਣਜੀਤ ਬਾਵਾ ਹੋਏ ਭਾਵੁਕ,🗣 'ਬਲਾਤਕਾਰੀਆਂ ਨੂੰ ਚੌਕ 'ਚ ਖੜਾ ਕਰਕੇ ਮਾਰੋ🔫 ਗੋਲੀ'

  |   Punjabnews

ਲੁਧਿਆਣਾ 'ਚ 12 ਵਿਅਕਤੀਆਂ ਵਲੋਂ ਗੈਂਗਰੇਪ ਹੋਣ ਦੀ ਘਟਨਾ 'ਤੇ ਜਿੱਥੇ ਆਮ ਲੋਕਾਂ ਦਾ ਖੂਨ ਖੌਲ ਰਿਹਾ ਹੈ, ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਲੋਕਾਂ ਦਾ ਵੀ ਗੁੱਸਾ ਫੁੱਟ ਕੇ ਬਾਹਰ ਆ ਰਿਹਾ ਹੈ। ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕੀਤਾ। ਦੱਸ ਦੇਈਏ ਕਿ ਰਣਜੀਤ ਬਾਵਾ ਨੇ ਦੱਸਿਆ, ''ਜਦੋਂ ਇਹ ਮੰਦਭਾਗੀ ਘਟਨਾ ਹੋਈ ਸੀ ਤਾਂ ਮੈਂ ਸ਼ੋਅ ਕਰਕੇ ਵਾਪਸ ਪਰਤ ਰਿਹਾ ਸੀ।

ਮੈਂ ਤਾਂ ਆਖਦਾ ਹਾਂ ਕਿ ਦੋਸ਼ੀਆਂ ਨੂੰ ਫੜ੍ਹਨ ਤੋਂ ਬਾਅਦ ਗੋਲੀ ਮਾਰ ਦੇਣੀ ਚਾਹੀਦੀ ਹੈ। ਅਜਿਹੇ ਕੁੱਤੇ, ਘਟੀਆ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਕਿਹਾ, ਇਹ ਪੰਜਾਬ ਦਾ ਕਾਲਾ ਦੌਰ ਹੈ। ਆਉਣ ਵਾਲੇ 5-10 ਸਾਲਾਂ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜ ਤੇ ਸਕੂਲ ਬੰਦ ਹੋ ਜਾਣਗੇ। ਫਿਰ ਸਟੇਟ 'ਚ ਨਾ ਕੰਮ ਹੋਵੇਗਾ ਤੇ ਨਾ ਹੀ ਸੁਰੱਖਿਆ ਫਿਰ ਲੋਕ ਹੋਰ ਵੀ ਤੰਗ ਹੋਣਗੇ। ਗੁਰੂਆਂ-ਪੀਰਾਂ ਦੀ ਧਰਤੀ 'ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਜਿਹੇ ਕੰਮ ਹੋ ਰਹੇ ਹਨ, ਜਿਸ ਦਾ ਕਾਰਨ ਪੰਜਾਬ ਦਾ ਨਸ਼ਾ ਹੈ। ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਲਈ ਇਹ ਸ਼ਰਮਨਾਕ ਘਟਨਾ ਹੈ।

ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਉਸ ਨੂੰ ਫੜ੍ਹ ਕੇ ਚੌਂਕ 'ਚ ਖੜ੍ਹਾ ਕਰਕੇ ਗੋਲੀ ਮਾਰ ਦਿਓ। ਅਜਿਹੀਆਂ ਗੰਦੀਆਂ ਹਰਕਤਾਂ ਨਾਲ ਪੂਰੀ ਕੌਮ ਹੀ ਖਰਾਬ ਹੋ ਰਹੀ ਹੈ। ਸਰਕਾਰ ਨੂੰ ਸਖਤ ਫੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ। ਇਸ ਸਮੇਂ ਪੰਜਾਬ ਨੂੰ ਪੰਜਾਬ ਦੀ ਧਰਤੀ ਕਹਿਣਾ ਸਹੀ ਨਹੀਂ ਹੈ।'' ਦੱਸ ਦਈਏ ਕਿ ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਦੱਸਿਆ ਕਿ ਨਸ਼ਾ ਪੰਜਾਬ ਨੂੰ ਦਿਨੋਂ-ਦਿਨ ਖਾ ਰਿਹਾ ਹੈ। ਆਉਣ ਵਾਲੇ ਦੌਰਾਨ 'ਚ ਪੰਜਾਬ 'ਚ ਸਿਰਫ ਪਸ਼ੂ ਹੀ ਰਹਿ ਜਾਣਗੇ। ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਫਿਲਮ ਦੀ ਅਪੀਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਸ ਦੌਰਾਨ ਕਾਫੀ ਭਾਵੁਕ ਹੋ ਗਏ ਸਨ।

ਇਥੇ ਪਡ੍ਹੋ ਪੁਰੀ ਖਬਰ - http://v.duta.us/nGgYGQAA

📲 Get Punjab News on Whatsapp 💬