[amritsar] - ਅੰਮ੍ਰਿਤਸਰ ਤੇ ਤਰਨ ਤਾਰਨ ਬਾਣੀ

  |   Amritsarnews

ਅੰਮ੍ਰਿਤਸਰ (ਛੀਨਾ)-ਪੰਜਾਬ ਦੀਆਂ ਫੂਡ ਏਜੰਸੀਆਂ ’ਚ ਕੰਮ ਕਰਨ ਵਾਲੇ ਪੱਲੇਦਾਰਾਂ ਦੀਆਂ ਸਮੂਹ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਪੰਜਾਬ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਮਾਸਟਰ ਤੇਲੂ ਰਾਮ ਧੂਰੀ, ਪੰਜਾਬ ਪ੍ਰਦੇਸ਼ ਗੱਲਾ ਮਜਦੂਰ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਗੋਲਡੀ, ਫੂਡ ਗਰੇਨ ਐਂਡ ਅਲਾਈਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਖੁਸ਼ੀ ਮੁਹੰਮਦ ਮਾਲੇਰਕੋਟਲਾ, ਪੰਜਾਬ ਪੱਲੇਦਾਰ ਯੂਨੀਅਨ ਏਟਕ ਦੇ ਪ੍ਰਧਾਨ ਰਣਜੀਤ ਸਿੰਘ ਕਲਿਆਣ ਤੇ ਐੱਫ. ਸੀ. ਆਈ. ਆਜ਼ਾਦ ਯੂਨੀਅਨ ਦੇ ਪ੍ਰਧਾਨ ਰਾਮਪਾਲ ਸਿੰਘ ਮੌਣਕ ਖਾਸ ਤੌਰ ’ਤੇ ਪੁੱਜੇ ਅਤੇ ਭੱਖਦੇ ਮਸਲਿਆਂ ਦੇ ਬਾਰੇ ’ਚ ਵਿਚਾਰਾਂ ਕੀਤੀਆਂ। ਇਸ ਮੌਕੇ ਉਕਤ ਆਗੂਆਂ ਨੇ ਪੰਜਾਬ ਦੀਆਂ ਫੂਡ ਏਜੰਸੀਆਂ ’ਚ ਕੰਮ ਕਰਨ ਵਾਲੇ ਸਮੂਹ ਪੱਲੇਦਾਰਾਂ ਸਾਥੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਕੁਝ ਵਿਅਕਤੀ ਆਪਣੀ ਯੂਨੀਅਨ ਦੀ ਮੈਂਬਰਸ਼ਿਪ ਵਾਸਤੇ ਮਜਦੂਰਾਂ ਸਾਥੀਆਂ ਨੂੰ ਪੱਕੇ ਕਰਵਾਉਣ ਦੀ ਆਡ਼ ’ਚ ਗੁੰਮਰਾਹ ਕਰ ਰਹੇ ਹਨ ਜਿੰਨਾਂ ਦੀਆਂ ਧੋਖੇਬਾਜ ਚਾਲਾਂ ਤੋਂ ਸੁਚੇਤ ਰਹਿਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਪੱਲੇਦਾਰ ਸਾਥੀਆਂ ਨੂੰ ਬਣਦੇ ਹੱਕ ਦਿਵਾਉਣ ਲਈ ਉਨ੍ਹਾਂ ਦੇ ਆਗੂ ਪੂਰੀ ਜੱਦੋ-ਜਹਿਦ ਕਰ ਰਹੇ ਹਨ ਜਿਸ ਸਦਕਾ ਉਨ੍ਹਾਂ ਨੂੰ ਵਿਰੋਧੀਆਂ ਦੀਆਂ ਫਰੇਬੀ ਗੱਲਾਂ ’ਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਧਿਆਨ ’ਚ ਪੱਲੇਦਾਰਾਂ ਦੀਆਂ ਸਭ ਮੰਗਾਂ ਲਿਆਂਦੀਆਂ ਜਾ ਚੁੱਕੀਆਂ ਹਨ ਤੇ ਸਾਨੂੰ ਪੂਰਨ ਆਸ ਹੈ ਕਿ ਸਰਕਾਰ ਚੰਦ ਦਿਨਾਂ ’ਚ ਸਭ ਮਸਲੇ ਹੱਲ ਕਰਨ ਦਾ ਐਲਾਨ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪੱਲੇਦਾਰ ਸਾਥੀਆਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲੇ ਹੱਲ ਕਰਵਾਉਣ ’ਚ ਪੰਜਾਬ ਇੰਟਕ ਦੇ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਕਾਰਜਕਾਰੀ ਪ੍ਰਧਾਨ ਸੁਖਦੇਵ ਸਿੰਘ ਰੋਪਡ਼ ਵਲੋਂ ਵੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ। ਇਸ ਸਮੇਂ ਜ਼ਿਲਾ ਪ੍ਰੀਸ਼ਦ ਮੈਂਬਰ ਸ਼ਿੰਦਰਪਾਲ ਸਿੰਘ ਚਕੇਰੀਆ, ਲੇਬਰ ਸੈੱਲ ਦੇ ਚੇਅਰਮੈਨ ਮੋਹਨ ਸਿੰਘ, ਮਨਜੀਤ ਸਿੰਘ ਤਰਨ ਤਾਰਨ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਛੂਲੀ, ਬਖਸ਼ੀਸ਼ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ ਤਰਨ ਤਾਰਨ ਤੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।

ਫੋਟੋ - http://v.duta.us/iCeG3QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4U1zPgAA

📲 Get Amritsar News on Whatsapp 💬