[amritsar] - ਐਕਸਾਈਜ਼ ਐਂਡ ਟੈਕਸੇਸ਼ਨ ਕਰਮਚਾਰੀਆਂ ਵੱਲੋਂ ਕਲਮ-ਛੋੜ ਹਡ਼ਤਾਲ

  |   Amritsarnews

ਅੰਮ੍ਰਿਤਸਰ (ਇੰਦਰਜੀਤ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਅੰਮ੍ਰਿਤਸਰ ਸਰਕਲ-2 ਰਾਣੀ ਕਾ ਬਾਗ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਅੱਜ ਕਲਮ-ਛੋਡ਼ ਹਡ਼ਤਾਲ ਕੀਤੀ। ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਹਡ਼ਤਾਲ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਕੀਤੀ, ਜਿਨ੍ਹਾਂ ’ਚ 6ਵੇਂ ਪੇ-ਕਮਿਸ਼ਨ, ਡੀ. ਏ. ਕਿਸ਼ਤ, ਐੱਨ. ਪੀ. ਐੱਸ. ਤੇ ਪੈਨਸ਼ਨ ਸਬੰਧੀ ਮੰਗਾਂ ਸ਼ਾਮਿਲ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਰਾਹਤ ਦਿੱਤੀ ਜਾਵੇ। ਅੱਜ ਪੂਰਾ ਦਿਨ ਚੱਲੀ ਇਸ ਹਡ਼ਤਾਲ ’ਚ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਗਿੱਲ, ਵਾਈਸ ਪ੍ਰਧਾਨ ਮਨੀਸ਼ ਕੁਮਾਰ, ਚੇਅਰਮੈਨ ਚੰਨ ਰਾਣੀ, ਖਜ਼ਾਨਾ ਸੈਕਟਰੀ ਨਵੀਨ ਸ਼ਰਮਾ ਤੇ ਸੈਕਟਰੀ ਗੁਰਵਿੰਦਰ ਸਿੰਘ ਸਮੇਤ ਐਸੋਸੀਏਸ਼ਨ ਦੇ ਕਈ ਮੈਂਬਰ ਸ਼ਾਮਿਲ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/R29AzAAA

📲 Get Amritsar News on Whatsapp 💬